FacebookTwitterg+Mail

ਫੀਸ ਡਬਲ ਹੋਣ 'ਤੇ ਵੀ ਸ਼ੋਅ 'ਚ ਵਾਪਸੀ ਨਹੀਂ ਕਰਨਗੇ ਸੁਨੀਲ, ਦੋਸਤ ਨੇ ਕੀਤੀ ਪੁਸ਼ਟੀ

    1/4
23 March, 2017 10:37:30 AM
ਮੁੰਬਈ—ਟੀ. ਵੀ. ਦਾ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੀਆਂ ਹਾਲ ਹੀ 'ਚ ਕਈ ਮੁਸ਼ਕਿਲਾਂ ਵਧ ਰਹੀਆਂ ਹਨ। ਕਪਿਲ ਸ਼ਰਮਾ ਅਤੇ ਉਨ੍ਹਾਂ ਦੇ ਆਨਸਕ੍ਰੀਨ ਸਾਥੀ ਸੁਨੀਲ ਗਰੋਵਰ ਦੇ ਵਿਚਕਾਰ ਚਲ ਰਿਹਾ ਝਗੜਾ ਕਾਫੀ ਸੁਰਖੀਆਂ 'ਚ ਹੈ। ਡਾ. ਮਸ਼ਹੂਰ ਗੁਲਾਟੀ ਦਾ ਕਿਰਦਾਰ ਨਿਭਾਉਣ ਵਾਲੇ ਸੁਨੀਲ ਨੇ ਕਪਿਲ ਨਾਲ ਸ਼ੂਟਿੰਗ ਕਰਨ ਲਈ ਮਨਾ ਕਰ ਦਿੱਤਾ ਹੈ। ਜਿਸ ਤੋਂ ਇਹ ਅੰਦਾਜ਼ੇ ਲਗਾਏ ਜਾਂ ਰਹੇ ਹਨ ਕਿ ਡਬਲ ਫੀਸ ਲੈਣ 'ਤੇ ਉਹ ਵਾਪਸੀ ਕਰ ਸਕਦੇ ਹਨ ਪਰ ਸੂਤਰਾਂ ਮੁਤਾਬਕ ਸੁਨੀਲ ਗਰੋਵਰ ਦੇ ਦੋਸਤ ਨੇ ਖੁਲਾਸਾ ਕੀਤਾ ਹੈ ਕਿ ਉਹ ਸ਼ੋਅ ਛੱਡਣ ਦਾ ਪੂਰਾ ਮਨ ਬਣਾ ਚੁੱਕੇ ਹਨ। ਦੱਸਿਆ ਕਿ ਜੇਕਰ ਹੁਣ ਉਨ੍ਹਾਂ ਨੂੰ ਆਪਣੇ ਕਿਰਦਾਰ ਅਤੇ ਸ਼ੋਅ 'ਚ ਵਾਪਸੀ ਕਰਨ ਲਈ ਡਬਲ ਫੀਸ ਵੀ ਮਿਲੀ ਤਾਂ ਫਿਰ ਵੀ ਵਾਪਸੀ ਨਹੀਂ ਕਰਨਗੇ।
ਸੁਨੀਲ ਦੇ ਦੋਸਤ ਨੇ ਇਹ ਵੀ ਦੱਸਿਆ, ''ਪਹਿਲੀ ਗੱਲ ਤਾਂ ਇਹ ਹੈ ਕਿ ਸੁਨੀਲ ਨੇ ਇਸ ਮਾਮਲੇ ਨੂੰ ਲੈ ਕੇ ਕਿਸੇ ਵੀ ਨਿਊਜ਼ ਪੇਪਰ, ਵੈਬਸਾਈਟ ਜਾਂ ਫਿਰ ਦੂਜੇ ਕਿਸੇ ਮੀਡੀਆ ਪਲੇਟਫਾਰਮ ਨੂੰ ਕੋਈ ਇੰਟਰਵਿਊ ਨਹੀਂ ਦਿੱਤੀ। ਇਸ ਲਈ ਉਨ੍ਹਾਂ ਦੇ ਹਵਾਲੇ ਤੋਂ ਜੋ ਵੀ ਕੁਝ ਵੀ ਕਿਹਾ ਜਾ ਰਿਹਾ ਹੈ, ਉਹ ਬਿਲਕੁਲ ਗਲਤ ਹੈ। ਦੂਜੀ ਗੱਲ, ਸੋਨੀ ਐਂਟਰਟੇਨਮੈਂਟ ਨਾਲ 23 ਅਪ੍ਰੈਲ ਤੱਕ ਸੁਨੀਲ ਦਾ ਕੰਟਟ੍ਰੈਕਟ ਹੈ। ਜਦੋ ਤੱਕ ਇਹ ਪੂਰਾ ਨਹੀਂ ਹੋ ਜਾਂਦਾ ਹੈ, ਉਹ ਇਸ ਬਾਰੇ 'ਚ ਕੁਝ ਵੀ ਨਹੀਂ ਬੋਲਣਗੇ ਕਿ ਕਪਿਲ ਅਤੇ ਉਨ੍ਹਾਂ ਵਿਚਕਾਰ ਆਖਿਰ ਕੀ ਹੋਇਆ। ਤੀਜੀ ਗੱਲ, ਮੀਡੀਆ ਵਲੋਂ ਇਕ ਗੱਲ ਫੈਲਾਈ ਗਈ ਹੈ ਕਿ ਸੁਨੀਲ 'ਦਿ ਕਪਿਲ ਸ਼ਰਮਾ ਸ਼ੋਅ' 'ਚ ਵਾਪਸੀ ਲਈ ਫੀਸ ਵਧਾਉਣ ਦੀ ਮੰਗ ਕਰ ਰਹੇ ਹਨ, ਜੋ ਕਿ ਬਿਲਕੁਲ ਝੂਠ ਹੈ। ਜੇਕਰ ਸੁਨੀਲ ਨੂੰ ਪ੍ਰੋਜੈਕਟ ਫੀਸ 'ਤੇ ਦੁਗਣੀ ਫੀਸ ਵੀ ਦਿੱਤੀ ਜਾਂਦੀ ਹੈ ਤਾਂ ਫਿਰ ਵੀ ਇਸ ਸ਼ੋਅ 'ਚ ਵਾਪਸੀ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੇ ਇਸ ਸ਼ੋਅ ਨੂੰ ਛੱਡਣ ਦਾ ਫੈਸਲਾ ਕਰ ਲਿਆ ਹੈ।

Tags: Sunil GroverThe Kapil Sharma ShowKapil Sharmashootingਸੁਨੀਲ ਗਰੋਵਰਦਿ ਕਪਿਲ ਸ਼ਰਮਾ ਸ਼ੋਅ