FacebookTwitterg+Mail

ਕਾਮੇਡੀਅਨ ਸੁਨੀਲ ਗਰੋਵਰ 'ਤੇ ਲੱਗਾ ਧੋਖਾਧੜੀ ਦਾ ਇਲਜ਼ਾਮ, ਜਾਣੋ ਪੂਰਾ ਮਾਮਲਾ

sunil grover
20 May, 2017 08:31:11 PM

ਮੁੰਬਈ— ਕਾਮੇਡੀਅਨ ਸੁਨੀਲ ਗਰੋਵਰ ਇਨ੍ਹੀਂ ਦਿਨੀਂ ਲਾਈਵ ਇਵੈਂਟ ਨਾਲ ਹੀ ਆਪਣੇ ਫੈਨਜ਼ ਦਾ ਮਨੋਰੰਜਨ ਕਰ ਰਹੇ ਹਨ। ਹਾਲ ਹੀ 'ਚ ਸੁਨੀਲ ਨੇ 27 ਮਈ ਨੂੰ ਅਹਿਮਦਾਬਾਦ 'ਚ ਇਕ ਲਾਈਵ ਇਵੈਂਟ ਕਰਨ ਜਾ ਰਹੇ ਸੀ ਪਰ ਹੁਣ ਇਹ ਲਾਈਵ ਇਵੈਂਟ ਕਾਨੂੰਨੀ ਮੁਸ਼ਕਿਲਾਂ 'ਚ ਫੱਸਦਾ ਨਜ਼ਰ ਆ ਰਿਹਾ ਹੈ। ਅਹਿਮਦਬਾਦ ਦੇ ਰਹਿਣ ਵਾਲੇ ਰਾਜਪਾਲ ਨਾਂ ਦੇ ਇਕ ਵਿਅਕਤੀ ਨੇ ਸੁਨੀਲ ਗਰੋਵਰ ਅਤੇ ਉਨ੍ਹਾਂ ਦੇ ਇਵੈਂਟ ਪ੍ਰਬੰਧਕ ਦੇਵਾਂਗ ਸ਼ਾਹ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਰਾਜਪਾਲ ਦਾ ਕਹਿਣਾ ਹੈ ਕਿ ਸੁਨੀਲ ਗਰੋਵਰ ਮੈਨੇਜ਼ਰ ਅਤੇ ਦੇਵਾਂਗ ਸ਼ਾਹ ਨੇ ਮੈਨੂੰ ਉਨ੍ਹਾਂ ਦਾ ਇਵੈਂਟ ਕਰਵਾਉਣ ਦਾ ਵਾਦਾ ਕੀਤਾ ਸੀ ਪਰ ਹੁਣ ਉਹ ਅਹਿਮਦਾਬਾਦ 'ਚ ਦੂਜੀ ਜਗ੍ਹਾ 'ਤੇ ਇਹ ਇਵੈਂਟ ਕਰਨ ਵਾਲੇ ਹਨ।
ਜ਼ਿਕਰਯੋਗ ਹੈ ਕਿ ਇਵੈਂਟ ਦੇ ਪ੍ਰਬੰਧਕ ਦੇਵਾਂਗ ਸ਼ਾਹ ਦਾ ਕਹਿਣਾ ਹੈ ਕਿ ਸਾਡੇ ਖਿਲਾਫ ਧੋਖਾਧੜੀ ਦਾ ਕੋਈ ਮਾਮਲਾ ਨਹੀਂ ਬਣਦਾ ਹੈ ਕਿਉਂਕਿ ਅਸੀਂ ਲੋਕ ਅਡਵਾਂਸ 'ਚ ਮਿਲੇ ਹੋਏ 10 ਲੱਖ ਵਾਪਸ ਕਰ ਚੁੱਕੇ ਹਾਂ। ਸੁਨੀਲ ਗਰੋਵਰ ਦੇ ਕੰਮ 'ਚ ਵਿਅਸਥ ਚਲਦੇ ਇਹ ਇਵੈਂਟ ਨਹੀਂ ਹੋ ਸੱਕਿਆ ਹੈ। ਇਸ ਤੋਂ ਇਲਾਵਾ ਸੁਨੀਲ ਨੇ ਇਸ ਪੂਰੇ ਮਾਮਲੇ 'ਤੇ ਕੁਝ ਨਹੀਂ ਕਿਹਾ ਹੈ। ਰਾਜਪਾਲ ਨੇ ਆਈ ਪੀ ਸੀ ਧਾਰਾ 417 ਅਤੇ 120 ਦੇ ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਅਦਾਲਤ ਨੇ ਉੱਥੇ ਦੇ ਪੁਲਸ ਸਟੇਸ਼ਨ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।


Tags: Sunil Grover Ahmedabad Live Show Live Show cheat ਸੁਨੀਲ ਗਰੋਵਰ ਲਾਈਵ ਇਵੈਂਟ