FacebookTwitterg+Mail

ਡਾਕਟਰ ਗੁਲਾਟੀ ਲਿਆ ਸਕਦੇ ਹੈ ਇਸ ਚੈਨਲ 'ਤੇ ਆਪਣਾ ਸ਼ੋਅ

sunil grover
28 May, 2017 01:17:27 PM

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੇ 'ਚ ਵਿਵਾਦਾਂ ਤੋਂ ਬਾਅਦ ਸੁਨੀਲ ਦੇਸ਼ ਭਰ 'ਚ ਲਾਈਵ ਪ੍ਰਫੋਰਮੈਂਸ ਕਰਨ 'ਚ ਬਹੁਤ ਰੁੱਝੇ ਹੋਏ ਹਨ। ਉਹ ਅੱਜ ਕੱਲ੍ਹ ਟੈਲੀਵੀਜ਼ਨ 'ਤੇ ਮੁੜ ਵਾਪਸੀ ਦੇ ਸਵਾਲਾਂ 'ਤੇ ਕੋਈ ਜਵਾਬ ਨਹੀ ਦਿੰਦੇ ਹਨ ਪਰ ਹਾਲ ਹੀ 'ਚ ਉਨ੍ਹਾਂ ਦੇ ਇਕ ਸਵਾਲ ਦੇ ਜਵਾਬ ਤੋਂ ਕਿਆਸ ਲਗਾਇਆ ਜਾ ਰਿਹਾ ਹੈ ਕਿ ਉਹ ਸੋਨੀ ਚੈਨਲ 'ਤੇ ਆਪਣਾ ਸ਼ੋਅ ਲਿਆ ਸਕਦੇ ਹਨ। ਉਨ੍ਹਾਂ ਨੂੰ ਬਹੁਤ ਚੈਨਲਾਂ ਤੋਂ ਆਫਰ ਆ ਰਹੇ ਨੇ ਪਰ ਜਿਹੜੇ ਚੈਨਲ 'ਤੇ ਕਪਿਲ ਸ਼ਰਮਾ ਦਾ ਸ਼ੋਅ ਪ੍ਰਸਾਰਿਤ ਹੁੰਦਾ ਹੈ ਜਿਸ 'ਚ ਸੁਨੀਲ ਵੀ ਕਦੇ ਹਿੱਸਾ ਹੁੰਦੇ ਸਨ, ਉਹ ਉਸ ਚੈਨਲ ਦਾ ਹਿਸਾ ਬਣਨ ਲਈ ਗੰਭੀਰਤਾ ਨਾਲ ਸੋਚ ਰਹੇ ਹਨ। ਸੁਨੀਲ ਨੇ ਇਕ ਬਿਆਨ 'ਚ ਕਿਹਾ 'ਅਜੇ ਰਿੰਕੂ ਦੇਵੀ ਮੈਟਰਨਿਟੀ ਲੀਵ ਤੇ ਹਨ' ਪਰ ਜਲਦੀ ਹੀ ਉਹ ਆਪਣੇ ਚਾਹੁੰਣ ਵਾਲਿਆਂ ਨੂੰ ਖੁਸ਼ਖਬਰੀ ਦੇਣਗੇ। ਹਾਲ ਸਮੇਂ 'ਚ ਉਹ ਆਪਣੇ ਦਰਸ਼ਕਾਂ ਨੂੰ ਲਾਈਵ ਪ੍ਰਫੋਰਮੈਂਸ ਕਰਕੇ ਖੁਸ਼ ਕਰ ਰਹੇ ਹਨ।


Tags: Sunil GroverKapil Sharmasony channelਸੁਨੀਲ ਗਰੋਵਰਸੋਨੀ ਚੈਨਲਕਪਿਲ ਸ਼ਰਮਾ