FacebookTwitterg+Mail

ਸੁਨੀਲ ਗ੍ਰੋਵਰ ਬਾਰੇ ਕਾਨਫਰੰਸ 'ਚ ਅਜਿਹੇ ਬੋਲੇ ਸੱਲੂ ਭਾਈ, ਸੁਣ ਕੇ ਕਪਿਲ ਦੇ ਵੀ ਨਿਕਲ ਜਾਣਗੇ ਹੰਝੂ

sunil grover
24 June, 2017 10:22:18 AM

ਮੁੰਬਈ— ਬਾਲੀਵੁੱਡ ਨਿਰਦੇਸ਼ਕ ਕਬੀਰ ਖਾਨ ਅਤੇ ਸਲਮਾਨ ਖਾਨ ਦੀ ਜੋੜੀ ਜਦੋਂ ਵੀ ਬਾਕਸ ਆਫਿਸ 'ਤੇ ਆਈ, ਹਮੇਸ਼ਾ ਛਾਈ ਹੈ। ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' ਕੱਲ ਰਿਲੀਜ਼ ਹੋ ਚੁੱਕੀ ਹੈ। ਰਿਲੀਜ਼ ਤੋਂ ਬਾਅਦ ਅੱਜ ਸਲਮਾਨ ਨੇ ਮੁੰਬਈ 'ਚ ਇਕ ਕਾਨਫਰੰਸ ਦੌਰਾਨ ਫਿਲਮ ਨਾਲ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ ਤਾਂ ਉੱਥੇ ਕਪਿਲ ਸ਼ਰਮਾ ਅਤੇ ਸੁਨੀਲ ਗ੍ਰੋਵਰ ਨੂੰ ਲੈ ਕੇ ਇਕ ਹੈਰਾਨੀਜਨਕ ਗੱਲ ਕਹਿ ਦਿੱਤੀ। ਸਲਮਾਨ ਨੇ ਕਿਹਾ ਕਿ ਸੁਨੀਲ ਗ੍ਰੋਵਰ ਕਾਫੀ ਚੰਗੇ ਕਲਾਕਾਰ ਹਨ ਅਤੇ ਮੈਨੂੰ ਲੱਗਦਾ ਹੈ ਕਿ ਉਹ ਇਕਲੌਤਾ ਕਾਮੇਡੀਅਨ ਹੈ, ਜੋ ਕਿ ਕਾਮੇਡੀ ਨਹੀਂ ਬਲਕਿ ਕਿਸੇ ਕਿਰਦਾਰ ਨੂੰ ਨਿਭਾਉਂਦੇ ਹੋਏ ਉਸੇ ਦੇ ਅੰਦਾਜ਼ 'ਚ ਗੱਲ ਕਰਨ ਲੱਗਦਾ ਹੈ। ਸੁਨੀਲ ਦੀ ਇਹ ਗੱਲ ਮੈਨੂੰ ਬਹੁਤ ਚੰਗੀ ਲੱਗਦੀ ਹੈ।
ਉੱਥੇ ਦੂਜੇ ਪਾਸੇ 'ਟਿਊਬਲਾਈਟ' ਨੂੰ ਮਿਲੀਆਂ ਪ੍ਰਤੀਕਿਰਿਆ 'ਤੇ ਗੱਲ ਕਰਦੇ ਹੋਏ ਸਲਮਾਨ ਨੇ ਕਿਹਾ ਕਿ ਮੈਨੂੰ ਤਾਂ ਲੱਗ ਰਿਹਾ ਸੀ ਕਿ ਫਿਲਮ ਆਲੋਚਕ ਮਾਈਨਸ 'ਚ ਰੇਟਿੰਗ ਦੇਣਗੇ ਪਰ ਉਨ੍ਹਾਂ ਨੇ ਇਕ ਡੇਢ ਜਾਂ ਦੋ ਸਟਾਰ ਦਿੱਤੇ ਹਨ। ਮੈਨੂੰ ਸਵੇਰ ਤੋਂ ਬਹੁਤ ਸਾਰੇ ਮੈਸੇਜ ਵੀ ਆਏ ਹਨ, ਜਿਸ 'ਚ ਕੋਈ ਕਹਿ ਰਿਹਾ ਹੈ ਕਿ ਕੋਈ ਗੀਤ ਦੌਰਾਨ ਰੋਇਆ ਹੈ ਤਾਂ ਕੋਈ ਕਹਿ ਰਿਹਾ ਕਿ ਇਮੋਸ਼ਨਲ ਸੀਨ 'ਚ ਵੀ ਕਾਫੀ ਰੋਨਾ ਆਇਆ ਹੈ।
ਇਹ ਫਿਲਮ ਮੇਰੀਆਂ ਪਿਛਲੀਆਂ ਈਦਾਂ 'ਤੇ ਰਿਲੀਜ਼ ਹੋਈਆਂ ਫਿਲਮਾਂ ਤੋਂ ਵੱਖਰੀ ਹੈ। ਇਹ ਪਰਿਵਾਰਕ ਫਿਲਮ ਹੈ ਅਤੇ ਹਰ ਵਰਗ ਦੇ ਲੋਕ ਇਸ ਨੂੰ ਦੇਖ ਸਕਦੇ ਹਨ। ਉੱਥੇ ਸ਼ਾਹਰੁਖ ਨਾਲ ਕੰਮ ਕਰਨ ਨੂੰ ਲੈ ਕੇ ਸਲਮਾਨ ਨੇ ਬੋਲਿਆ ਕਿ ਸ਼ਾਹਰੁਖ ਦਾ ਕੰਮ ਫਿਲਮ 'ਚ ਇਕ ਸੀਨ ਦੇ ਲਈ ਸੀ ਅਤੇ ਉਨ੍ਹਾਂ ਦੇ ਨਾਲ ਜੇਕਰ ਤੁਸੀਂ ਕਹਿੰਦੇ ਹੋ ਤਾਂ ਮੈਂ ਕੰਮ ਕਰ ਲੈਂਦਾ ਹਾਂ ਪਰ ਹੁਣ ਤੱਕ ਕੋਈ ਹੋਰ ਪ੍ਰੋਜੈਕਟ ਨਹੀਂ ਹੈ।
ਸਲਮਾਨ ਨੇ ਕਿਹਾ ਕਿ ਆਮਿਰ ਤਾਂ ਹੁਣ ਮਾਲਟਾ 'ਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ, ਜੇਕਰ ਉੱਥੇ ਥੀਏਟਰ ਹੈ ਤਾਂ ਟਰਾਈ ਕਰ ਸਕਦੇ ਹਨ ਨਹੀਂ ਤਾਂ ਉਨ੍ਹਾਂ ਦੇ ਮੁੰਬਈ ਆਉਣ ਤੱਕ ਦਾ ਵੇਟ ਕਰ ਸਕਦੇ ਹਨ। ਜੇਕਰ ਉਨ੍ਹਾਂ ਦੇ ਮੁੰਬਈ ਆਉਣ ਤੱਕ ਫਿਲਮ ਲੱਗੀ ਰਹੀ ਤਾਂ ਸਹੀਂ ਹੈ ਨਹੀਂ ਤਾਂ ਖਾਸ ਸਕ੍ਰੀਨਿੰਗ ਰੱਖਣੀ ਪਵੇਗੀ।
ਮੁੰਬਈ 'ਚ ਸਲਮਾਨ ਖਾਨ ਨੇ ਆਪਣੇ ਐੱਨ.ਜੀ.ਓ. ਬੀਂਗ ਹਿਊਮਨ ਅਤੇ ਪੀ ਵੀ ਆਰ ਸਿਨੇਮਾ ਨਾਲ ਸਾਂਝਾ ਕਰਦੇ ਹੋਏ ਡੋਨੇਸ਼ਨ ਦਾ ਸਿਸਟਮ ਕੱਢਿਆ ਹੈ, ਜਿਸ ਦੇ ਤਹਿਤ ਕੋਈ ਵੀ ਟਿਕਟ ਖਰੀਦਣ ਵਾਲਾ ਵਿਅਕਤੀ ਜਦੋਂ ਵੀ ਕੋਈ ਟਿਕਟ ਬੁੱਕ ਕਰਦਾ ਹੈ ਤਾਂ ਉਸ ਦੇ ਕੋਲ ਮੌਕਾ ਹੋਵੇਗਾ, 2 ਰੁਪਏ ਡੋਨੇਟ ਕਰਨ ਦਾ। ਇਹ 2 ਰੁਪਏ ਪੀ ਵੀ ਆਰ ਵਲੋਂ ਸਲਮਾਨ ਖਾਨ ਦੀ ਸੰਸਥਾ ਬੀਂਗ ਹਿਊਮਨ ਤੱਕ ਪਹੁੰਚਾਇਆ ਜਾਵੇਗਾ।


Tags: Bollywood CelebritySunil GroverKapil SharmaSalman KhanTubelightਕਬੀਰ ਖਾਨਸਲਮਾਨ ਖਾਨ