FacebookTwitterg+Mail

ਸੁਨੀਲ ਨੇ 'ਭਾਰਤ' ਦਾ ਹਿੱਸਾ ਬਣਨ 'ਤੇ ਇਸ ਅੰਦਾਜ਼ 'ਚ ਕੀਤਾ ਧੰਨਵਾਦ

sunil grover
22 April, 2018 02:36:17 PM

ਮੁੰਬਈ (ਬਿਊਰੋ)— ਅਭਿਨੇਤਾ ਸੁਨੀਲ ਗਰੋਵਰ, ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਭਾਰਤ' 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਖੁਦ ਇਕ ਟਵੀਟ ਰਾਹੀਂ ਇਸ ਖਬਰ 'ਤੇ ਅਧਿਕਾਰਕ ਮੁਹਰ ਲਗਾ ਦਿੱਤੀ ਹੈ। ਅਲੀ ਅੱਬਾਸ ਨੇ ਟਵੀਟ ਕਰਦੇ ਹੋਏ ਲਿਖਿਆ, ''ਫਿਲਮ 'ਭਾਰਤ' 'ਚ ਤੁਹਾਡਾ ਸਵਾਗਤ ਹੈ ਸੁਨੀਲ ਗਰੋਵਰ''।

ਉੱਥੇ ਹੀ ਅਲੀ ਅੱਬਾਸ ਜ਼ਫਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਸੁਨੀਲ ਨੇ ਟਵਿਟਰ 'ਤੇ ਲਿਖਿਆ, ''ਧੰਨਵਾਦ ਸ਼੍ਰੀਮਾਨ ਮੈਨੂੰ ਇਹ ਮੌਕਾ ਦੇਣ ਲਈ, ਮੈਨੂੰ ਇਸ ਫਿਲਮ ਦਾ ਹਿੱਸਾ ਬਣਨ 'ਤੇ ਕਾਫੀ ਫਖ਼ਰ ਮਹਿਸੂਸ ਹੋ ਰਿਹਾ ਹੈ''।

ਦੱਸਣਯੋਗ ਹੈ ਕਿ 'ਭਾਰਤ' 'ਚ ਸੁਨੀਲ ਦਾ ਕਿਰਦਾਰ ਕਾਫੀ ਦਿਲਚਸਪ ਹੋਵੇਗਾ। ਉਹ ਫਿਲਮ 'ਭਾਰਤ' 'ਚ ਸਲਮਾਨ ਖਾਨ ਦੇ ਦੋਸਤ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਫਿਲਹਾਲ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸੁਨੀਲ ਆਪਣੇ ਡਿਜੀਟਲ ਸ਼ੋਅ 'ਧਨ ਧਨਾ ਧਨ' ਨਾਲ ਕਾਫੀ ਚਰਚਾ 'ਚ ਹਨ। ਇਸ ਸ਼ੋਅ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Salman Khan Sunil Grover Bharat Dhan Dhana Dhan Ali Abbas Zafar Tv Actor

Edited By

Kapil Kumar

Kapil Kumar is News Editor at Jagbani.