FacebookTwitterg+Mail

ਜਲਦ ਹੀ ਡਾ. ਮਸ਼ਹੂਰ ਗੁਲਾਟੀ ਦੇ ਰੂਪ 'ਚ ਵਾਪਸੀ ਕਰਨਗੇ ਸੁਨੀਲ ਗਰੋਵਰ

sunil grover
13 June, 2018 12:15:25 PM

ਮੁੰਬਈ (ਬਿਊਰੋ)— ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਇਨ੍ਹੀਂ ਦਿਨੀਂ ਆਪਣੇ ਸ਼ੋਅ 'ਧਨ ਧਨਾ ਧਨਾ' ਕਰਕੇ ਖੂਬ ਚਰਚਾ 'ਚ ਰਹੇ ਸਨ। ਇਹ ਸ਼ੋਅ ਆਈ. ਪੀ. ਐੱਲ. ਦੌਰਾਨ ਟੈਲੀਕਾਸਟ ਕੀਤਾ ਗਿਆ ਸੀ। ਇਸ ਸ਼ੋਅ 'ਚ ਸੁਨੀਲ ਨਾਲ ਟੀ. ਵੀ। ਅਦਾਕਾਰਾ ਸ਼ਿਲਪਾ ਸ਼ਿੰਦੇ ਨਜ਼ਰ ਆਈ ਸੀ। ਇਸ ਦੇ ਨਾਲ ਹੀ ਸੁਨੀਲ ਗਰੋਵਰ ਜਲਦ ਹੀ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' 'ਚ ਨਜ਼ਰ ਆਉਣ ਵਾਲੇ ਹਨ। ਉੱਥੇ ਹੀ ਸਭ ਤੋਂ ਖਾਸ ਗੱਲ ਇਹ ਹੈ ਕਿ ਸੁਨੀਲ ਆਪਣੇ ਕਿਰਦਾਰ ਡਾ. ਮਸ਼ਹੂਰ ਗੁਲਾਟੀ ਦੇ ਕਿਰਦਾਰ 'ਚ 29 ਜੂਨ ਨੂੰ ਵਾਪਸੀ ਕਰਨ ਜਾ ਰਹੇ ਹਨ ਪਰ ਇਸ ਵਾਰ ਸੁਨੀਲ ਕਿਸੇ ਚੈਨਲ 'ਤੇ ਨਹੀਂ ਬਲਕਿ ਉਹ ਆਪਣੇ ਕਿਰਦਾਰ ਨੂੰ ਇਕ ਸਟੇਜ ਸ਼ੋਅ ਦੌਰਾਨ ਆਪਣਾ ਕਿਰਦਾਰ ਨਿਭਾਉਣ ਵਾਲੇ ਹਨ। ਦਰਸਅਲ, ਸੁਨੀਲ ਦੁਬਈ ਦੇ ਬਾਲੀਵੁੱਡ ਥੀਮ ਪਾਰਕ 'ਚ ਡਾ. ਮਸ਼ਹੂਰ ਗੁਲਾਟੀ ਦੇ ਰੂਪ 'ਚ ਪਰਫਾਰਮ ਕਰਨ ਵਾਲੇ ਹਨ।

ਦੱਸਣਯੋਗ ਹੈ ਕਿ ਸੁਨੀਲ ਗਰੋਵਰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਡਾ. ਮਸ਼ਹੂਰ ਗੁਲਾਟੀ ਦਾ ਕਿਰਦਾਰ ਨਿਭਾਉਂਦੇ ਸਨ। ਪਿਛਲੇ ਸਾਲ ਆਸਟ੍ਰੇਲੀਆ ਟ੍ਰਿਪ ਦੌਰਾਨ ਹੋਏ ਆਪਸੀ ਵਿਵਾਦ ਨੇ ਕਪਿਲ ਅਤੇ ਸੁਨੀਲ ਨੂੰ ਇਕ ਦੂਜੇ ਤੋਂ ਦੂਰ ਕਰ ਦਿੱਤਾ। ਉੱਥੇ ਹੀ ਇਨ੍ਹਾਂ ਦੋਹਾਂ ਦੀ ਆਪਸੀ ਤਕਰਾਰ ਤੋਂ ਬਾਅਦ ਸ਼ੋਅ ਦੀ ਟੀ. ਆਰ. ਪੀ. 'ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਤੋਂ ਬਾਅਦ ਇਸ ਸ਼ੋਅ ਨੂੰ ਮੇਕਰਜ਼ ਵਲੋਂ ਬੰਦ ਕਰ ਦਿੱਤਾ ਗਿਆ।


Tags: Sunil Grover Dr Mashoor Gulati Bollywood Parks Dubai Stage Show Comedian

Edited By

Kapil Kumar

Kapil Kumar is News Editor at Jagbani.