FacebookTwitterg+Mail

ਕੀ ਕਪਿਲ ਨੂੰ ਪਛਾੜਨ ਲਈ ਸੁਨੀਲ ਗਰੋਵਰ ਨੇ ਮਿਲਾ ਲਿਆ 'ਅੰਗੂਰੀ ਭਾਬੀ' ਨਾਲ ਹੱਥ?

sunil grover and shilpa shinde
14 March, 2018 12:47:31 PM

ਨਵੀਂ ਦਿੱਲੀ(ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਕ ਵਾਰ ਫਿਰ ਤੋਂ ਟੀ. ਵੀ. 'ਤੇ ਵਾਪਸੀ ਕਰ ਰਿਹਾ ਹੈ। ਜਲਦ ਹੀ ਉਹ ਸੋਨੀ ਐਂਟਰਟੇਨਮੈਂਟ ਚੈਨਲ 'ਤੇ ਇਕ ਪਰਿਵਾਰਿਕ ਕਾਮੇਡੀ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਹੋਸਟ ਕਰਦੇ ਹੋਏ ਨਜ਼ਰ ਆਉਣਗੇ।
Punjabi Bollywood Tadka

ਕਪਿਲ ਸ਼ਰਮਾ ਦੇ ਸ਼ੋਅ ਦੇ ਪ੍ਰੋਮੋ ਪਹਿਲਾਂ ਹੀ ਹਿੱਟ ਹੋ ਚੁੱਕੇ ਹਨ ਤੇ ਉਸ ਦੇ ਫੈਨਜ਼ ਨੂੰ ਕਪਿਲ ਦੀ ਕਾਮੇਡੀ ਦਾ ਇੰਤਜ਼ਾਰ ਹੈ। ਹਾਲ  ਹੀ 'ਚ ਸੁਨੀਲ ਗਰੋਵਰ ਨੇ ਸਾਫ ਕਰ ਦਿੱਤਾ ਸੀ ਕਿ ਉਹ ਇਸ ਵਾਰ ਕਪਿਲ ਦੇ ਸ਼ੋਅ ਦਾ ਹਿੱਸਾ ਨਹੀਂ ਹੋਣਗੇ ਪਰ ਉਸ ਨੇ ਇਹ ਨਹੀਂ ਦੱਸਿਆ ਸੀ ਕਿ ਆਖਿਰ ਉਹ ਟੀ. ਵੀ. 'ਤੇ ਕਦੋਂ ਨਜ਼ਰ ਆਉਣਗੇ। ਲੱਗਦਾ ਹੈ ਕਿ ਕਪਿਲ ਸ਼ਰਮਾ ਨਾਲ ਟਕਰਾਅ ਕਰਨ ਲਈ ਹੁਣ ਸੁਨੀਲ ਗਰੋਵਰ ਤੇ ਕਪਿਲ ਸ਼ਰਮਾ ਦੇ ਸ਼ੋਅ ਦੀ ਪੁਰਾਣੀ ਪ੍ਰੋਡਿਊਸਰ ਪ੍ਰੀਤੀ ਸਿਮੋਨ ਵੀ ਕੋਈ ਧਮਾਕੇਦਾਰ ਯੋਜਨਾ ਬਣਾ ਰਹੀ ਹੈ। 
Punjabi Bollywood Tadka
ਸ਼ਿਲਪਾ ਸ਼ਿੰਦੇ ਦੀ ਕਾਮੇਡੀ ਰਹੀ ਹੈ ਹਿੱਟ
ਦੱਸ ਦੇਈਏ ਕਿ ਸੀਰੀਅਲ 'ਭਾਬੀ ਜੀ ਘਰ ਪਰ ਹੈਂ' 'ਚ ਅੰਗੂਰੀ ਭਾਬੀ ਦੇ ਕਿਰਦਾਰ 'ਚ ਸ਼ਿਲਪਾ ਸ਼ਿੰਦੇ ਸੁਪਰਹਿੱਟ ਰਹਿ ਚੁੱਕੀ ਹੈ। ਇਸ ਤੋਂ ਪਹਿਲਾਂ ਸ਼ਿਲਪਾ ਕਈ ਕਾਮੇਡੀ ਸ਼ੋਅਜ਼ 'ਚ ਵੀ ਨਜ਼ਰ ਆ ਚੁੱਕੀ ਹੈ। 'ਬਿੱਗ ਬੌਸ 11' ਦੇ ਘਰ 'ਚ ਵੀ ਸ਼ਿਲਪਾ ਸ਼ਿੰਦੇ ਦੀ ਫੈਨਫਾਲੋਇੰਗ ਜ਼ਬਰਦਸਤ ਸੀ।
Punjabi Bollywood Tadka

ਸ਼ੋਅ ਦੀ ਸ਼ੁਰੂਆਤ ਤੋਂ ਹੀ ਸ਼ਿਲਪਾ ਆਪਣੇ ਫੈਨਜ਼ ਦੇ ਸਮਰਥਨ 'ਤੇ ਹੀ ਇਸ ਸ਼ੋਅ 'ਚ ਟਿਕੀ ਰਹੀ ਹੈ ਤੇ ਅੰਤ 'ਚ ਵਿਜੇਤਾ ਬਣੀ। ਇਸ ਘਰ 'ਚ ਵੀ ਸ਼ਿਲਪਾ ਸ਼ਿੰਦਾ ਦਾ ਕਾਮੇਡੀ ਭਰਿਆ ਅੰਦਾਜ਼ ਕਾਫੀ ਹਿੱਟ ਰਿਹਾ ਹੈ। ਪਿਛਲੇ 2 ਸਾਲਾਂ ਤੋਂ ਸ਼ਿਲਪਾ ਟੀ. ਵੀ. ਸੀਰੀਅਲਸ ਤੋਂ ਦੂਰ ਰਹੀ ਹੈ। ਹਾਲ ਹੀ 'ਚ 'ਬਿੱਗ ਬੌਸ 11' ਦੀ ਵਿਜੇਤਾ ਰਹੀ ਸ਼ਿਲਪਾ ਸ਼ਿੰਦੇ, ਕਪਿਲ ਸ਼ਰਮਾ ਦੇ ਸ਼ੋਅ ਦੀ ਪੁਰਾਣੀ ਪ੍ਰੋਡਿਊਸਰ ਪ੍ਰੀਤੀ ਸਿਮੋਨ ਕਪਿਲ ਦਾ ਸ਼ੋਅ ਛੱਡ ਚੁੱਕੀ ਕਾਮੇਡੀਅਨ ਸੁਗੰਧਾ ਮਿਸ਼ਰਾ ਨਾਲ ਨਜ਼ਰ ਆਈ। ਇੰਨਾ ਹੀ ਨਹੀਂ ਸ਼ਿਲਪਾ ਤੇ ਸੁਨੀਲ ਗਰੋਵਰ ਵੀ ਇਕੱਠੇ ਨਜ਼ਰ ਆਏ ਹਨ।
Punjabi Bollywood Tadka


Tags: Kapil SharmaFamily Time With Kapil Neha PendseSunil GroverShilpa Shinde Bigg Boss 11Preeti SimoesComedy Nights with Kapil Sharma

Edited By

Sunita

Sunita is News Editor at Jagbani.