FacebookTwitterg+Mail

ਸੁਨੀਲ ਗਰੋਵਰ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ, ਛੇਤੀ ਕਰਨਗੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਵਾਪਸੀ

sunil grover kapil sharma
28 March, 2017 08:24:56 PM
ਮੁੰਬਈ— ਸੁਨੀਲ ਗਰੋਵਰ ਦੇ ਫੈਨਜ਼ ਲਈ ਰਾਹਤ ਦੀ ਖਬਰ ਹੈ। ਖਬਰਾਂ ਦੀ ਮੰਨੀਏ ਤਾਂ ਸਾਰਿਆਂ ਦਾ ਫੇਵਰੇਟ ਸੁਨੀਲ ਗਰੋਵਰ ਅਜੇ ਵੀ 'ਦਿ ਕਪਿਲ ਸ਼ਰਮਾ ਸ਼ੋਅ' ਦਾ ਹਿੱਸਾ ਹੈ ਤੇ ਉਸ ਨੇ ਸ਼ੋਅ ਨਹੀਂ ਛੱਡਿਆ ਹੈ। ਇਕ ਨਿਊਜ਼ ਏਜੰਸੀ ਦੇ ਟਵੀਟ ਮੁਤਾਬਕ, 'ਸੁਨੀਲ ਗਰੋਵਰ ਤੇ ਬਾਕੀ ਸਾਰੇ ਕਲਾਕਾਰ ਅਜੇ ਵੀ ਸ਼ੋਅ ਦਾ ਹਿੱਸਾ ਹਨ। ਅਸੀਂ ਉਨ੍ਹਾਂ ਨੂੰ ਛੇਤੀ ਹੀ ਉਦੋਂ ਦੇਖਾਂਗੇ, ਜਦੋਂ ਉਹ 'ਦਿ ਕਪਿਲ ਸ਼ਰਮਾ ਸ਼ੋਅ' ਦੇ ਅਗਲੇ ਐਪੀਸੋਡ ਲਈ ਇਕੱਠੇ ਹੋਣਗੇ।'
ਜਦੋਂ ਤੋਂ ਕਪਿਲ ਤੇ ਸੁਨੀਲ ਦੇ ਝਗੜੇ ਦੀ ਗੱਲ ਸਾਹਮਣੇ ਆਈ ਹੈ, ਉਦੋਂ ਤੋਂ ਹੁਣ ਤਕ ਦੋਵਾਂ 'ਚੋਂ ਕਿਸੇ ਨੇ ਵੀ ਸੁਨੀਲ ਦੇ ਸ਼ੋਅ ਛੱਡਣ ਦੀ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ ਇਕ ਇੰਟਰਵਿਊ 'ਚ ਸੁਨੀਲ ਦੇ ਦੋਸਤ ਨੇ ਕਿਹਾ ਸੀ ਕਿ ਉਹ ਡਬਲ ਫੀਸ 'ਤੇ ਵੀ ਸ਼ੋਅ 'ਚ ਵਾਪਸੀ ਨਹੀਂ ਕਰਨਗੇ। ਦੋਸਤ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਸੁਨੀਲ ਨੇ ਸ਼ੋਅ ਛੱਡਣ ਦਾ ਫੈਸਲਾ ਕਰ ਲਿਆ ਹੈ। ਹੁਣ ਦੇਖਣਾ ਇਹ ਹੈ ਕਿ ਦੋਸਤ ਦਾ ਦਾਅਵਾ ਸੱਚਾ ਹੈ ਜਾਂ ਫਿਰ ਨਵੀਆਂ ਅਫਵਾਹਾਂ।
ਦੱਸਣਯੋਗ ਹੈ ਕਿ 16 ਮਾਰਚ ਨੂੰ ਆਸਟ੍ਰੇਲੀਆ ਤੋਂ ਮੁੰਬਈ ਆਉਣ ਸਮੇਂ ਫਲਾਈਟ 'ਚ ਕਪਿਲ ਨੇ ਸੁਨੀਲ ਨੂੰ ਗਾਲ੍ਹਾਂ ਕੱਢੀਆਂ ਸਨ। ਕਿਹਾ ਇਥੋਂ ਤਕ ਜਾ ਰਿਹਾ ਹੈ ਕਿ ਕਪਿਲ ਨੇ ਸੁਨੀਲ 'ਤੇ ਹੱਥ ਵੀ ਚੁੱਕਿਆ ਸੀ। ਇਸ ਤੋਂ ਬਾਅਦ ਸੁਨੀਲ ਨੇ ਕਪਿਲ ਤੋਂ ਦੂਰੀ ਬਣਾ ਲਈ। ਹਾਲ ਹੀ 'ਚ ਲੰਘੇ ਸ਼ੋਅ ਤੋਂ ਸੁਨੀਲ ਹੀ ਨਹੀਂ, ਚੰਦਨ ਪ੍ਰਭਾਕਰ ਤੇ ਅਲੀ ਅਸਗਰ ਵੀ ਗਾਇਬ ਰਹੇ।

Tags: Sunil Grover Kapil Sharma ਸੁਨੀਲ ਗਰੋਵਰ ਕਪਿਲ ਸ਼ਰਮਾ