FacebookTwitterg+Mail

ਸੁਨੀਲ ਗਰੋਵਰ ਨੇ ਕੀਤੀ ਕਪਿਲ ਸ਼ਰਮਾ ਦੀ ਤਾਰੀਫ, ਕਹਿ ਦਿੱਤੀ ਇਹ ਗੱਲ

sunil grover phrases kapil sharma
20 April, 2017 06:07:17 PM
ਮੁੰਬਈ— 'ਦਿ ਕਪਿਲ ਸ਼ਰਮਾ ਸ਼ੋਅ' ਛੱਡਣ ਤੋਂ ਬਾਅਦ ਸੁਨੀਲ ਗਰੋਵਰ ਇਨ੍ਹੀਂ ਦਿਨੀਂ ਦੁਬਈ 'ਚ ਹਨ। ਸ਼ੇਖ ਰਾਸ਼ਿਦ ਆਡੀਟੋਰੀਅਮ 'ਚ ਹੋਣ ਵਾਲੇ ਡਾ. ਮਸ਼ਹੂਰ ਗੁਲਾਟੀ ਦਿ ਕਾਮੇਡੀ ਕਲੀਨਿਕ' ਦੇ ਸਿਲਸਿਲੇ 'ਚ ਉਹ ਇਥੇ ਆਏ ਹਨ। ਇਸ ਦੌਰਾਨ ਸੁਨੀਲ ਨੂੰ ਕਪਿਲ ਸ਼ਰਮਾ ਨਾਲ ਸਬੰਧਤ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਇਸ ਬਾਰੇ ਕੁਝ ਵੀ ਕਹਿਣ ਤੋਂ ਬੱਚਦੇ ਨਜ਼ਰ ਆਏ।
ਸੂਤਰਾਂ ਦੀ ਮੰਨੀਏ ਤਾਂ ਪੀ. ਆਰ. ਦੀਆਂ ਹਦਾਇਤਾਂ ਕਾਰਨ ਉਹ ਅਜਿਹਾ ਕਰ ਰਹੇ ਸਨ ਪਰ ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਜਦੋਂ ਉਨ੍ਹਾਂ ਨੂੰ ਕਪਿਲ ਸ਼ਰਮਾ ਬਾਰੇ ਕੁਝ ਕਹਿਣ ਲਈ ਆਖਿਆ ਗਿਆ ਤਾਂ ਉਨ੍ਹਾਂ ਕਿਹਾ, 'ਕਪਿਲ ਇਕ ਗ੍ਰੇਟ ਕਾਮੇਡੀਅਨ ਹਨ, ਜੋ ਪੂਰੇ ਭਾਰਤ ਨੂੰ ਹਸਾਉਂਦੇ ਹਨ।' ਸੁਨੀਲ ਦਾ ਜਵਾਬ ਸੁਣ ਕੇ ਮੀਡੀਆ ਹੈਰਾਨ ਰਹਿ ਗਿਆ ਪਰ ਬਾਅਦ 'ਚ ਉਨ੍ਹਾਂ ਨੇ ਸੁਨੀਲ ਦੀ ਤਾਰੀਫ ਵੀ ਕੀਤੀ।

Tags: Sunil Grover Kapil Sharma ਸੁਨੀਲ ਗਰੋਵਰ ਕਪਿਲ ਸ਼ਰਮਾ