FacebookTwitterg+Mail

ਐਸ਼ਵਰਿਆ ਰਾਏ ਨਾਲ ਸੰਨੀ ਦਿਓਲ ਦੀ ਇਹ ਫਿਲਮ ਨਹੀਂ ਹੋ ਸਕੀ ਅੱਜ ਤਕ ਰਿਲੀਜ਼ (ਦੇਖੋ ਤਸਵੀਰਾਂ)

    1/5
12 March, 2017 06:19:27 PM
ਮੁੰਬਈ— ਸੰਨੀ ਦਿਓਲ ਬਾਲੀਵੁੱਡ ਦੇ ਉਨ੍ਹਾਂ ਅਭਿਨੇਤਾਵਾਂ 'ਚੋਂ ਇਕ ਹੈ, ਜਿਨ੍ਹਾਂ ਦੀ ਫੈਨ ਫਾਲੋਇੰਗ ਕਾਫੀ ਚੰਗੀ ਹੈ। ਇਸ ਦਾ ਸਿਹਰਾ ਉਨ੍ਹਾਂ ਵਲੋਂ ਕੀਤੀਆਂ ਗਈਆਂ ਐਕਸ਼ਨ ਖਾਸਕਰ ਦੇਸ਼ਭਗਤੀ ਨਾਲ ਭਰਪੂਰ ਫਿਲਮਾਂ ਨੂੰ ਜਾਂਦਾ ਹੈ। ਲਗਭਗ ਹਰ ਦੇਸ਼ਭਗਤੀ ਫਿਲਮ 'ਚ ਉਨ੍ਹਾਂ ਨੇ ਬਹਾਦੁਰ ਤੇ ਸੱਚੇ ਦੇਸ਼ਭਗਤ ਦਾ ਕਿਰਦਾਰ ਨਿਭਾਇਆ ਹੈ ਪਰ ਘੱਟ ਹੀ ਲੋਕ ਜਾਣਦੇ ਹੋਣਗੇ ਕਿ ਉਨ੍ਹਾਂ ਨੇ ਅਜਿਹੀ ਫਿਲਮ ਵੀ ਸਾਈਨ ਕੀਤੀ ਸੀ, ਜਿਸ 'ਚ ਉਹ ਅੱਤਵਾਦੀ ਬਣਨ ਵਾਲੇ ਸਨ। ਹਾਲਾਂਕਿ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ।
ਇੰਟਰਨੈੱਟ 'ਤੇ ਮੌਜੂਦ ਜਾਣਕਾਰੀ ਮੁਤਾਬਕ ਇਸ ਫਿਲਮ ਦਾ ਨਾਂ ਸੀ 'ਇੰਡੀਅਨ', ਜੋ 1997 'ਚ ਬਣਨ ਵਾਲੀ ਸੀ। ਇਸ ਫਿਲਮ 'ਚ ਸੰਨੀ ਦਿਓਲ ਦੀ ਦੋਹਰੀ ਭੂਮਿਕਾ ਸੀ। ਇਕ ਕਿਰਦਾਰ 'ਚ ਉਹ ਆਰਮੀ ਅਫਸਰ ਤੇ ਦੂਜੇ ਕਿਰਦਾਰ 'ਚ ਅੱਤਵਾਦੀ ਬਣਨ ਵਾਲੇ ਸਨ। ਫਿਲਮ 'ਚ ਸੰਨੀ ਦੇ ਆਪੋਜ਼ਿਟ ਐਸ਼ਵਰਿਆ ਰਾਏ ਨੂੰ ਲਿਆ ਗਿਆ ਸੀ।
ਇਹ ਫਿਲਮ ਕਦੇ ਰਿਲੀਜ਼ ਨਹੀਂ ਹੋ ਸਕੀ। ਹਾਲਾਂਕਿ ਉਸ ਸਮੇਂ ਪਹਿਲਾਜ ਇਸ 'ਤੇ ਲਗਭਗ 4.5 ਕਰੋੜ ਰੁਪਏ ਖਰਚ ਕਰ ਚੁੱਕੇ ਸਨ, ਜਿਸ 'ਚੋਂ 1.75 ਕਰੋੜ ਰੁਪਏ ਸਿਰਫ ਸੰਨੀ ਦਿਓਲ ਤੇ ਐਸ਼ਵਰਿਆ ਰਾਏ 'ਤੇ ਫਿਲਮਾਏ ਗਏ ਇਕ ਗੀਤ 'ਤੇ ਖਰਚ ਹੋਏ ਸਨ। ਦੱਸਣਯੋਗ ਹੈ ਕਿ 2000 'ਚ 'ਇੰਡੀਅਨ' ਨਾਂ ਦੀ ਇਕ ਹੋਰ ਫਿਲਮ ਰਿਲੀਜ਼ ਹੋਈ ਸੀ, ਜਿਸ ਨੂੰ ਧਰਮਿੰਦਰ ਨੇ ਬਣਾਇਆ ਸੀ। ਇਸ ਫਿਲਮ 'ਚ ਸੰਨੀ ਦਿਓਲ ਦੇ ਆਪੋਜ਼ਿਟ ਸ਼ਿਲਪਾ ਸ਼ੈੱਟੀ ਅਹਿਮ ਭੂਮਿਕਾ 'ਚ ਸੀ।
ਜੂਨ 2015 'ਚ ਐਸ਼ਵਰਿਆ ਰਾਏ ਫੈਨ ਕਲੱਬ ਨਾਂ ਦੇ ਫੇਸਬੁੱਕ ਪੇਜ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸਨ। ਇਨ੍ਹਾਂ ਤਸਵੀਰਾਂ 'ਚ ਐਸ਼ਵਰਿਆ ਤੇ ਸੰਨੀ ਦਿਓਲ ਨਜ਼ਰ ਆ ਰਹੇ ਹਨ। ਇਕ ਤਸਵੀਰ 'ਚ ਸੰਨੀ ਨੇ ਆਪਣੇ ਹੱਥ 'ਚ ਪਾਕਿਸਤਾਨ ਦਾ ਝੰਡਾ ਫੜਿਆ ਹੋਇਆ ਹੈ। ਇਹ ਤਸਵੀਰ ਉਨ੍ਹਾਂ ਦੀ ਨਾ ਰਿਲੀਜ਼ ਹੋਣ ਵਾਲੀ ਫਿਲਮ 'ਇੰਡੀਅਨ' ਦੀ ਹੀ ਹੈ।

Tags: Sunny Deol Aishwarya Rai Indian ਸੰਨੀ ਦਿਓਲ ਐਸ਼ਵਰਿਆ ਰਾਏ