FacebookTwitterg+Mail

ਇੰਤਜ਼ਾਰ ਖਤਮ, ਇਸ ਫਿਲਮ ਨਾਲ ਹੋਵੇਗੀ ਸੰਨੀ ਦਿਓਲ ਦੇ ਬੇਟੇ ਦੀ ਬਾਲੀਵੁੱਡ ਐਂਟਰੀ

sunny deol son karan deol bollywood debue
22 May, 2017 03:37:57 PM
ਮੁੰਬਈ— ਦਿਓਲ ਪਰਿਵਾਰ ਦੀ ਤੀਜੀ ਪੀੜ੍ਹੀ ਹੁਣ ਬਾਲੀਵੁੱਡ 'ਚ ਆਉਣ ਲਈ ਤਿਆਰ ਹੈ। ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਫਿਲਮ 'ਪਲ ਪਲ ਦਿਲ ਕੇ ਪਾਸ' ਨਾਲ ਬਾਲੀਵੁੱਡ ਡੈਬਿਊ ਕਰ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।
ਇਸ ਫਿਲਮ ਦਾ ਨਿਰਦੇਸ਼ਨ ਸੰਨੀ ਦਿਓਲ ਕਰ ਰਹੇ ਹਨ। ਸੰਨੀ ਨੇ ਟਵਿਟਰ 'ਤੇ ਕਰਨ ਦੀ ਤਸਵੀਰ ਸ਼ੇਅਰ ਕੀਤੀ ਤੇ ਲਿਖਿਆ, 'ਪਲ ਪਲ ਦਿਲ ਕੇ ਪਾਸ ਸ਼ੁਰੂ, ਕਰਨ ਦਿਓਲ ਦਾ ਸੈੱਟ 'ਤੇ ਪਹਿਲਾ ਦਿਨ, ਮੇਰਾ ਬੇਟਾ ਵੱਡਾ ਹੋ ਗਿਆ ਹੈ।'
ਕੁਝ ਸਮਾਂ ਪਹਿਲਾਂ ਮੀਡੀਆ ਨਾਲ ਗੱਲਬਾਤ 'ਚ ਸੰਨੀ ਦਿਓਲ ਨੇ ਦੱਸਿਆ ਸੀ, 'ਮੈਂ ਚਾਹੁੰਦਾ ਹਾਂ ਕਿ ਕਰਨ ਦੇ ਫਿਲਮੀ ਸਫਰ ਦੀ ਸ਼ੁਰੂਆਤ ਵੀ ਉਂਝ ਹੀ ਹੋਵੇ, ਜਿਸ ਤਰ੍ਹਾਂ ਮੇਰੀ ਹੋਈ ਸੀ। ਮੇਰੀ ਪਹਿਲੀ ਫਿਲਮ 'ਬੇਤਾਬ' ਸੀ, ਜਿਹੜੀ ਰੋਮਾਂਟਿਕ ਫਿਲਮ ਸੀ ਤੇ ਉਸ 'ਚ ਅੰਮ੍ਰਿਤਾ ਸਿੰਘ ਨੇ ਮੇਰੇ ਨਾਲ ਕੰਮ ਕੀਤਾ ਸੀ।'
ਕਰਨ ਦੀ ਤਾਰੀਫ ਕਰਦਿਆਂ ਸੰਨੀ ਨੇ ਕਿਹਾ ਸੀ ਕਿ ਉਸ 'ਚ ਐਕਟਿੰਗ ਦੇ ਗੁਣ ਹੋਣ ਦੇ ਨਾਲ-ਨਾਲ ਡਾਂਸਿੰਗ ਵੀ ਕਮਾਲ ਦੀ ਹੈ।

Tags: Sunny Deol Karan Deol Pal Pal Dil Ke Paas ਸੰਨੀ ਦਿਓਲ ਕਰਨ ਦਿਓਲ ਪਲ ਪਲ ਦਿਲ ਕੇ ਪਾਸ