FacebookTwitterg+Mail

ਬੋਲਡ ਅਦਾਵਾਂ ਦੇਣ ਵਾਲੀ ਸੰਨੀ ਨੇ ਕੰਡੋਮ ਐਡ ਕੰਟਰੋਵਰਸੀ 'ਤੇ ਦਿੱਤਾ ਜਵਾਬ

    1/7
23 April, 2017 09:30:47 AM
ਮੁੰਬਈ— ਪ੍ਰਸ਼ੰਸਕਾਂ ਨੂੰ ਆਪਣੇ ਬੋਲਡ ਅੰਦਾਜ਼ ਨਾਲ ਮਾਤ ਦੇਣ ਦੀ ਗੱਲ ਹੋਵੇ ਤਾਂ ਸੰਨੀ ਲਿਓਨ ਤੋਂ ਬਿਹਤਰ ਹੋਰ ਕੌਣ ਹੋ ਸਕਦਾ ਹੈ ਭਲਾ! ਹਾਲਾਂਕਿ, ਪਿਛਲੇ ਦਿਨੀਂ ਉਸਦਾ ਇਹੋ ਬੋਲਡ ਅੰਦਾਜ਼ ਉਸ ਲਈ ਮੁਸੀਬਤ ਦਾ ਕਾਰਨ ਬਣ ਗਿਆ। ਰਿਪੋਰਟ ਮੁਤਾਬਕ ਸੰਨੀ ਲਿਓਨ ਦੇ ਕੰਡੋਮ ਐਡ ਦੀ ਰਿਪਬਲਿਕਨ ਪਾਰਟੀ ਆਫ ਇੰਡੀਆ ਦੀ ਮਹਿਲਾ ਵਿੰਗ ਨੇ ਵਿਰੋਧ ਪ੍ਰਗਟਾਇਆ ਸੀ ਅਤੇ ਇਸ ਐਡ 'ਤੇ ਪਾਬੰਦੀ ਦੀ ਮੰਗ ਕੀਤੀ ਸੀ। ਮਹਿਲਾ ਵਿੰਗ ਦੀ ਸੈਕਟਰੀ ਸ਼ੀਲਾ ਗਾਗੁੰਦਰੇ ਦਾ ਕਹਿਣਾ ਸੀ ਕਿ ਸੰਨੀ ਲਿਓਨ ਦੀ ਉਸ ਐਡ ਨੂੰ ਦੇਖ ਕੇ ਔਰਤਾਂ ਬਹੁਤ ਸ਼ਰਮ ਮਹਿਸੂਸ ਕਰਦੀਆਂ ਹਨ ਤੇ ਪਰਿਵਾਰ ਵਿਚ ਬੈਠ ਕੇ ਦੇਖਣਾ ਮੁਸ਼ਕਲ ਹੋ ਜਾਂਦਾ ਹੈ।
ਸੰਨੀ ਲਿਓਨ ਨੇ ਇਸ ਦੇ ਜਵਾਬ ਵਿਚ ਕਿਹਾ ਹੈ ਕਿ ਭਾਰਤ ਬਾਰੇ ਜੋ ਸਭ ਤੋਂ ਮਹਾਨ ਚੀਜ਼ ਹੈ ਉਹ ਹੈ ਇਥੋਂ ਦਾ ਲੋਕਤੰਤਰ ਅਤੇ ਬੋਲਣ ਦੀ ਆਜ਼ਾਦੀ। ਜੇਕਰ ਲੋਕ ਮੇਰੇ ਖਿਲਾਫ ਆਪਣੀ ਆਵਾਜ਼ ਉਠਾਉਣਾ ਚਾਹੁੰਦੇ ਹਨ ਤਾਂ ਉਹ ਉਠਾ ਸਕਦੇ ਹਨ। ਸਿਰਫ ਸਰਕਾਰ ਹੀ ਇਸਦਾ ਫੈਸਲਾ ਕਰ ਸਕਦੀ ਹੈ ਕਿ ਲੋਕਾਂ ਲਈ ਇਹ ਸਹੀ ਹੈ ਕਿ ਨਹੀਂ। ਉਸਨੇ ਅੱਗੇ ਕਿਹਾ ਕਿ ਜਦੋਂ ਵੀ ਮੈਂ ਕੋਈ ਬ੍ਰਾਂਡ ਸਾਈਨ ਕਰਦੀ ਹਾਂ ਤਾਂ ਇਸ ਦੀ ਨੈਤਿਕ ਜ਼ਿੰਮੇਵਾਰੀ ਲੈਂਦੀ ਹਾਂ। ਇਹ ਬਿਲਕੁਲ ਉਂਝ ਹੀ ਹੈ ਜਿਵੇਂ ਕਿਸੇ ਬੱਚੇ ਨੂੰ ਦੁਨੀਆ ਵਿਚ ਲਿਆਉਣਾ। ਕੋਈ ਵੀ ਜੋੜਾ ਪਰਿਵਾਰ ਦੀ ਪਲਾਨਿੰਗ ਤਾਂ ਹੀ ਕਰਦਾ ਹੈ ਜਦੋਂ ਉਸਨੂੰ ਪਤਾ ਹੁੰਦਾ ਕਿ ਉਹ ਹੁਣ ਬੱਚੇ ਦੀ ਜ਼ਿੰਮੇਵਾਰੀ ਸੰਭਾਲਣ ਲਾਇਕ ਹੋ ਚੁੱਕਾ ਹੈ।

Tags: Sunny LeoneCondom and Controversybrandਸੰਨੀ ਲਿਓਨਕੰਡੋਮ ਐਡ ਕੰਟਰੋਵਰਸੀਬ੍ਰਾਂਡ