ਮੁੰਬਈ— ਬਾਲੀਵੁੱਡ 'ਚ ਆਪਣੀ ਧਮਾਲਾਂ ਪਾਉਣ ਤੋਂ ਬਾਅਦ ਸੰਨੀ ਲਿਓਨੀ ਹੁਣ ਮਰਾਠੀ ਫਿਲਮਾਂ 'ਚ ਆਪਣਾ ਡੈਬਿਊ ਕਰਨ ਜਾ ਰਹੀ ਹੈ। ਹਿੰਦੀ ਫਿਲਮਾਂ 'ਚ ਆਪਣੇ ਡਾਂਸ ਦੇ ਜਲਵੇ ਬਿਖੇਰਨ ਤੋਂ ਬਾਅਦ ਹੁਣ ਸਨੀ ਲਿਓਨੀ ਇਕ ਮਰਾਠੀ ਫਿਲਮ 'ਚ ਆਈਟਮ ਗੀਤ ਕਰਦੀ ਨਜ਼ਰ ਆਵੇਗੀ। ਇਸ ਨਵੇਂ ਗੀਤ ਨੂੰ ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਗਨੇਸ਼ ਅਚਾਰਿਆ ਕੋਰੀਓਗ੍ਰਾਫ ਕਰ ਰਹੇ ਹਨ। ਹਾਲਾਂਕਿ ਇਸ ਫਿਲਮ ਦਾ ਨਾਂ ਤਹਿ ਨਹੀਂ ਹੋਇਆ ਹੈ। ਇਸ ਫਿਲਮ ਦਾ ਨਿਰਦੇਸ਼ਨ ਦੇਵਰੁਖਕਰ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਆਪਣੇ ਇਸ ਗੀਤ ਬਾਰੇ ਦੱਸਦੇ ਹੋਏ ਸੰਨੀ ਲਿਓਨੀ ਨੇ ਕਿਹਾ, '' ਮੈਂ ਆਪਣਾ ਪਹਿਲਾ ਮਰਾਠੀ ਗੀਤ ਆਪਣੇ ਪਸੰਦੀਦਾ ਕੋਰੀਓਗ੍ਰਾਫਰ ਗਨੇਸ਼ ਅਚਾਰਿਆ ਜੀ ਨਾਲ ਕਰ ਰਿਹਾ ਹੈ, ਉਨ੍ਹਾਂ ਦੇ ਸਟੈੱਪਸ ਸ਼ਾਨਦਾਰ ਹੁੰਦੇ ਹਨ ਜਿਨ੍ਹਾਂ 'ਤੇ ਪਰਫਾਰਮ ਕਰਨ 'ਚ ਮਜਾ ਆਉਂਦਾ ਹੈ।'' ਇਸ ਤੋਂ ਇਲਾਵਾ ਸੰਨੀ ਲਿਓਨੀ ਨੇ ਫਿਲਮ 'ਰਈਸ' 'ਚ 'ਲੈਲਾ ਅੋ ਲੈਲਾ' ਗੀਤ 'ਤੇ ਪਰਫਾਰਮ ਕੀਤਾ ਸੀ। ਇਸ ਆਈਟਮ ਸਾਂਗ 'ਚ ਸੰਨੀ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਮਿਲਿਆ ਸੀ।