FacebookTwitterg+Mail

ਜਾਣੋ ਸਲਮਾਨ ਖਾਨ ਦੀ ਤਾਰੀਫ 'ਚ ਕੀ ਕਹਿ ਗਈ ਸੰਨੀ ਲਿਓਨੀ

sunny leone
26 June, 2017 06:03:48 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਨੇ ਕਿਹਾ ਕਿ ਅਭਿਨੇਤਾ ਸਲਮਾਨ ਖਾਨ ਨਾਲ ਹਮੇਸ਼ਾ ਬੇਹੱਦ ਨਿਮਰਤਾ ਅਤੇ ਦੋਸਤਾਨਾ ਰਹੇ। ਇਸ ਲਈ ਉਹ ਹਮੇਸ਼ਾ ਉਨ੍ਹਾਂ ਦੀ ਤਾਰੀਫ ਕਰਦੀ ਹੈ। ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਇਹ ਅਭਿਨੇਤਰੀ ਰਿਐਲਿਟੀ ਸ਼ੋਅ 'ਬਿਗ ਬੌਸ' 'ਚ ਨਜ਼ਰ ਆਈ ਸੀ ਜਿਸਨੂੰ ਸਲਮਾਨ ਹੋਸਟ ਕਰਦੇ ਹਨ। ਹੁਣ ਉਹ ਰਾਜੀਵ ਵਾਲੀਆ ਦੀ ਰੋਮਾਂਟਿਕ ਮਿਊਜ਼ਿਕ ਫਿਲਮ 'ਤੇਰਾ ਇੰਤਜਾਰ' 'ਚ ਸਲਮਾਨ ਦੇ ਭਰਾ ਅਰਬਾਜ਼ ਖਾਨ ਦੇ ਨਾਲ ਕੰਮ ਕਰਦੀ ਦਿਖਾਈ ਦੇਵੇਗੀ। 
ਸੰਨੀ ਨੇ ਕਿਹਾ, ''ਮੈਂ ਸਲਮਾਨ ਨੂੰ ਕਈ ਵਾਰ ਮਿਲੀ ਹਾਂ, ਅਰਬਾਜ਼ ਨਾਲ ਵੀ ਕਾਫੀ ਸਮਾਂ ਬਤੀਤ ਕੀਤਾ ਹੋਇਆ ਹੈ। ਮੈਨੂੰ ਪਤਾ ਹੈ ਕਿ ਅਰਬਾਜ ਕਿੰਨੇ ਚੰਗੇ ਇਨਸਾਨ ਹਨ ਅਤੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਪੂਰਾ ਪਰਿਵਾਰ, ਉਨ੍ਹਾਂ ਦੇ ਭਰਾ ਬਹੁਤ ਚੰਗੇ ਅਤੇ ਧਿਆਨ ਰੱਖਣ ਵਾਲੇ ਹਨ। ਸਲਮਾਨ ਬਹੁਤ ਚੰਗੇ ਹਨ''। ਇਸ ਤੋਂ ਇਲਾਵਾ ਸੰਨੀ ਜਲਦ ਹੀ ਅਜੇ ਦੇਵਗਨ ਦੀ ਆਉਣ ਵਾਲੀ ਫਿਲਮ 'ਬਾਦਸ਼ਾਹੋ' ਦੇ ਇਕ ਗੀਤ 'ਚ ਨਜ਼ਰ ਆਵੇਗੀ। ਇਸ ਗੀਤ 'ਚ ਉਹ ਇਮਰਾਨ ਹਾਸ਼ਮੀ ਦੇ ਨਾਲ ਥਿਰਕਦੀ ਨਜ਼ਰ ਆਵੇਗੀ। ਸੰਨੀ ਨੇ ਕਿਹਾ, ''ਮੈਨੂੰ ਇਹ ਗੀਤ ਬਹੁਤ ਪਸੰਦ ਹੈ। ਇਸ ਗੀਤ 'ਚ ਇਮਰਾਨ ਨਾਲ ਕੰਮ ਕਰਨ ਦਾ ਅਨੁਭਵ ਕਾਫੀ ਚੰਗਾ ਰਿਹਾ ਹੈ।


Tags: Sunny Leone Salman Khan Emraan Hashmi Dancing Song Celebrity ਸੰਨੀ ਲਿਓਨੀ ਸਲਮਾਨ ਖਾਨ