FacebookTwitterg+Mail

21 ਮਹੀਨਿਆਂ ਦੀ ਬੇਟੀ ਦੀ ਮਾਂ ਬਣੀ ਸੰਨੀ ਲਿਓਨ, ਸੋਸ਼ਲ ਸਾਈਟ 'ਤੇ ਵਾਇਰਲ ਹੋਈ ਬੇਟੀ ਨਾਲ ਤਸਵੀਰ

sunny leone
22 July, 2017 03:49:38 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਕਈ ਦਿਨਾਂ ਤੋਂ ਸੁਰਖੀਆਂ 'ਚ ਬਣੀ ਸੀ ਕਿ ਉਹ ਇਕ ਬੱਚਾ ਚਾਹੁੰਦੀ ਹੈ। ਹਾਲ ਹੀ 'ਚ ਸੰਨੀ ਨੇ ਇਕ ਬੇਟੀ ਨੂੰ ਗੋਦ ਲਿਆ ਹੈ। ਸੰਨੀ ਤੇ ਉਸ ਦੇ ਪਤੀ ਡੈਨੀਅਲ ਵੈਬਰ ਨੇ 21 ਮਹੀਨੇ ਦੀ ਬੇਟੀ ਦੇ ਮਾਤਾ-ਪਿਤਾ ਬਣੇ ਹਨ। ਇਹ ਬੱਚੀ ਮਹਾਰਾਸ਼ਟਰ ਦੇ ਲਾਤੂਰ ਦੀ ਹੈ। ਬਾਲੀਵੁੱਡ ਦੀ ਇਸ ਜੋੜੀ ਨੇ ਆਪਣੀ ਬੇਟੀ ਦਾ ਨਾਂ ਨਿਸ਼ਾ ਕੌਰ ਵੈਬਰ ਰੱਖਿਆ ਹੈ। ਸੰਨੀ ਲਿਓਨ ਅਤੇ ਡੈਨੀਅਲ ਵੈਬਰ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਗੋਦ ਲੈਣ ਲਈ ਪਹਿਲਾ ਹੀ ਅਪਲਾਈ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ ਜਦੋਂ ਅਸੀਂ ਅਨਾਥ ਅਸ਼ਰਮ ਗਏ ਸੀ ਤਾਂ ਅਸੀਂ ਤਹਿ ਕਰ ਲਿਆ ਸੀ ਕਿ ਇਕ ਬੱਚਾ ਗੋਦ ਲਵਾਂਗੇ। ਸੰਨੀ ਨੇ ਕਿਹਾ, ''ਉਸ ਬੱਚੀ ਨੂੰ ਦੇਖਦੇ ਹੀ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ।''

Punjabi Bollywood Tadka
ਦੱਸਣਯੋਗ ਹੈ ਕਿ ਬੱਚੀ ਜਿਸ ਦਿਨ ਸੰਨੀ ਤੇ ਪਤੀ ਡੈਨੀਅਲ ਨਿਸ਼ਾ ਨੂੰ ਲੈਣ ਗਏ ਤਾਂ ਉਹ ਕਾਫੀ ਖੁਸ਼ ਸਨ। ਕਾਰ 'ਚ ਲਾਤੂਰ ਨੂੰ ਮੁੰਬਈ ਲਿਉਣ 'ਚ 8 ਘੰਟੇ ਦਾ ਸਮਾਂ ਲੱਗਾ। ਨਿਸ਼ਾ ਪੂਰੇ ਰਸਤੇ ਹਸਦੀ ਅਤੇ ਖੇਡਦੀ ਹੀ ਆਈ। ਮਾਂ ਬਣਨ ਤੋਂ ਬਾਅਦ ਸੰਨੀ ਨੇ ਕਿਹਾ, ''ਮੇਰੇ ਅਤੇ ਡੈਨੀਅਲ ਲਈ ਇਹ ਸਭ ਕੁਝ ਨਵਾਂ ਹੈ। ਜਦੋਂ ਅਸੀ ਨਿਸ਼ਾ ਦੀ ਤਸਵੀਰ ਦੇਖੀ ਤਾਂ ਮੈਂ ਬਹੁਤ ਉਤਸ਼ਾਹਿਤ ਹੋ ਗਈ। ਤਿੰਨ ਹਫਤੇ 'ਚ ਇਹ ਸਾਰਾ ਤਹਿ ਹੋਇਆ।''

Punjabi Bollywood Tadka
ਸੰਨੀ ਇਨੀ ਦਿਨੀਂ ਆਪਣਾ ਸਾਰਾ ਸਮਾਂ ਬੇਟੀ ਨਿਸ਼ਾ ਕੌਰ ਨਾਲ ਹੀ ਬਿਤਾਉਂਦੀ ਹੈ। ਬੇਟੀ ਲਈ ਸੰਨੀ ਨੇ ਖੂਬ ਖਰੀਦਦਾਰੀ ਕਰ ਰਹੀ ਹੈ। ਬੇਟੀ ਲਈ ਕਪੱੜੇ, ਖਿਲੌਣੇ, ਜੂਤੇ ਕਾਫੀ ਮਾਤਰਾ 'ਚ ਖਰੀਦੇ ਹਨ। ਬੱਚੀ ਸੰਨੀ ਤੇ ਡੈਨੀਅਲ ਨਾਲ ਕਾਫੀ ਘੁਲਮਿਲ ਗਈ ਹੈ।


Tags: Bollywood CelebritySunny Leone Daniel Weber Mother Nisha Kaur Weberਸੰਨੀ ਲਿਓਨ ਡੈਨੀਅਲ ਵੈਬਰ