FacebookTwitterg+Mail

ਬੇਟੀ ਨੂੰ ਸਿਖਾਉਣ ਤੇ ਦੁਨੀਆ ਘੁਮਾਉਣ ਲਈ ਨਹੀਂ ਕਰ ਸਕਦੀ ਹੋਰ ਉਡੀਕ ਬਾਲੀਵੁੱਡ ਦੀ ਇਹ ਅਦਾਕਾਰਾ

sunny leone
24 September, 2017 08:57:25 AM

ਨਵੀਂ ਦਿੱਲੀ(ਅਨਸ)—  ਆਪਣੇ ਪਤੀ ਡੈਨੀਅਲ ਵੈਬਰ ਨਾਲ ਲਾਤੂਰ ਦੀ ਇਕ ਬੱਚੀ ਨੂੰ ਗੋਦ ਲੈਣ ਵਾਲੀ ਅਦਾਕਾਰਾ ਸੰਨੀ ਲਿਓਨ ਨੇ ਕਿਹਾ ਹੈ ਕਿ ਉਹ ਆਪਣੀ ਬੇਟੀ ਦੇ ਨਾਲ ਹਰ ਸੈਕਿੰਡ ਦਾ ਆਨੰਦ ਮਾਣ ਰਹੀ ਹੈ ਤੇ ਉਹ ਉਸ ਨੂੰ ਦੁਨੀਆ ਦਿਖਾਉਣ ਤੇ ਬਹੁਤ ਸਾਰੀਆਂ ਚੀਜ਼ਾਂ ਸਿਖਾਉਣ ਲਈ ਬੇਤਾਬ ਹੈ। ਬੱਚੀ ਦਾ ਨਾਮ ਨਿਸ਼ਾ ਕੌਰ ਵੈਬਰ ਰੱਖਿਆ ਗਿਆ ਹੈ। ਸੰਨੀ ਨੇ ਦੱਸਿਆ ਕਿ ਮੇਰੀ ਪੂਰੀ ਜ਼ਿੰਦਗੀ ਚੰਗੇ ਲਈ ਬਦਲ ਗਈ ਹੈ। ਟਾਈਮ ਟੈਬਲ ਬਣਾਉਣਾ ਉਨਾਂ ਔਖਾ ਨਹੀਂ ਹੈ ਜਿਨਾਂ ਅਸੀਂ ਸੋਚਿਆ ਸੀ ਤੇ ਹੁਣ ਉਹ ਇੰਨੀ ਵੱਡੀ ਹੋ ਚੁੱਕੀ ਹੈ ਕਿ ਲੋੜ ਪੈਣ 'ਤੇ ਸਾਡੇ ਨਾਲ ਘੁੰਮ-ਫਿਰ ਵੀ ਸਕਦੀ ਹੈ। ਉਸ ਨੇ ਕਿਹਾ ਮੈਂ ਇਸ ਤੋਂ ਜ਼ਿਆਦਾ ਕੁਝ ਹੋਰ ਨਹੀਂ ਮੰਗ ਸਕਦੀ। ਅਸੀਂ ਅਸਲ 'ਚ ਬਹੁਤ ਲੱਕੀ ਹਾਂ। ਉਸ ਨੇ ਕਿਹਾ ਕਿ ਉਸ ਨੂੰ ਨਿਸ਼ਾ ਦੀ ਮਾਂ ਬਣ ਕੇ ਬਹੁਤ ਚੰਗਾ ਲਗ ਰਿਹਾ ਹੈ ਤੇ ਇਹ ਉਸ ਦੇ ਜੀਵਨ ਦਾ ਸਭ ਤੋਂ ਚੰਗਾ ਤਜ਼ਰਬਾ ਹੈ। 


Tags: Sunny LeoneNisha Kaur WeberDaniel WebberBollywood Celebrityਡੈਨੀਅਲ ਵੈਬਰਸੰਨੀ ਲਿਓਨਨਿਸ਼ਾ ਕੌਰ ਵੈਬਰ