FacebookTwitterg+Mail

13 ਤੇ 16 ਸਾਲ ਦੀ ਉਮਰ ਬਾਰੇ ਸੰਨੀ ਲਿਓਨ ਦਾ ਨਿੱਜੀ ਤੇ ਹੈਰਾਨੀਜਨਕ ਖੁਲਾਸਾ

sunny leone
14 January, 2018 05:02:41 PM

ਮੁੰਬਈ(ਬਿਊਰੋ)— ਅੱਜਕਲ ਮਸ਼ਹੂਰ ਐਡਲਟ ਸਟਾਰ ਮੀਆ ਮਲਕੋਵਾ ਕਾਫੀ ਚਰਚਾ 'ਚ ਹੈ। ਅਸਲ 'ਚ ਉਨ੍ਹਾਂ ਨੇ ਇਕ ਟਵੀਟ ਕਰ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਸੰਨੀ ਲਿਓਨ ਤੋਂ ਬਾਅਦ ਦੂਜੀ ਇੰਟਰਨੈਸ਼ਨਲ ਐਡਲਟ ਸਟਾਰ ਹੈ, ਜੋ ਇੰਡਿਆਜ਼ ਫਿਲਮਕਾਰ (ਰਾਮ ਗੋਪਾਲ ਵਰਮਾ) ਨਾਲ ਫਿਲਮ ਕਰ ਰਹੀ ਹੈ।

Punjabi Bollywood Tadka

ਰਿਐਲਿਟੀ ਸ਼ੋਅ 'ਬਿੱਗ ਬੌਸ 5' 'ਚ ਹਿੱਸਾ ਲੈਣ ਤੋਂ ਬਾਅਦ ਸੰਨੀ ਲਿਓਨ ਦਾ ਬਾਲੀਵੁੱੁਡ 'ਚ ਆਉਣ ਦਾ ਰਸਤਾ ਸਾਫ ਹੋਇਆ ਸੀ। ਸੰਨੀ ਲਿਓਨ ਨੇ 2012 'ਚ ਨਿਰਦੇਸ਼ਕ-ਨਿਰਮਾਤਾ ਪੂਜਾ ਭੱਟ ਦੀ ਫਿਲਮ 'ਜਿਸਮ 2' ਨਾਲ ਬਾਲੀਵੁੱਡ 'ਚ ਐਂਟਰੀ ਲਈ ਸੀ।

Punjabi Bollywood Tadka

ਇਕ ਐਪੀਸੋਡ ਦੌਰਾਨ ਫਿਲਮ ਦੇ ਲੇਖਕ ਮਹੇਸ਼ ਭੱਟ ਸ਼ੋਅ 'ਚ ਆਏ ਸਨ ਤੇ ਉਨ੍ਹਾਂ ਨੇ ਸੰਨੀ ਨੂੰ ਫਿਲਮ 'ਜਿਸਮ 2' ਲਈ ਸਾਈਨ ਕਰ ਲਿਆ ਸੀ। ਸੰਨੀ ਦਾ ਜਨਮ 1981 'ਚ ਕੈਨੇਡਾ 'ਚ ਪੰਜਾਬੀ ਸਿੱਖ ਪਰਿਵਾਰ 'ਚ ਹੋਇਆ ਸੀ। ਉਸ ਸਮੇਂ ਉਹ 11 ਸਾਲ ਦੀ ਸੀ, ਜਦੋਂ ਪਰਿਵਾਰ ਨਾਲ ਯੂ. ਐੱਸ. ਸ਼ਿਫਟ ਹੋ ਗਈ ਸੀ।

Punjabi Bollywood Tadka

ਸੰਨੀ ਦੇ ਪਿਤਾ ਇੰਜੀਨੀਅਰ ਸਨ, ਜਦਕਿ ਮਾਂ ਹਾਊਸਵਾਈਫ। ਉਨ੍ਹਾਂ ਦਾ ਇਕ ਭਰਾ ਵੀ ਹੈ, ਜਿਸ ਦਾ ਨਾਂ ਸੰਦੀਪ ਸਿੰਘ ਵੋਹਰਾ ਹੈ, ਜੋ ਅਮਰੀਕਾ 'ਚ ਬਤੌਰ ਸ਼ੈੱਫ ਕੰਮ ਕਰਦੇ ਹਨ।ਰਿਪੋਰਟਸ ਮੁਤਾਬਕ ਡਾਕਿਊਮੈਂਟਰੀ 'ਮੋਸਟਲੀ ਸੰਨੀ' 'ਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਸੰਨੀ 13 ਸਾਲ ਦੀ ਉਮਰ ਤੋਂ ਬਾਈਸੈਕਸ਼ੂਅਲ ਹੈ।

Punjabi Bollywood Tadkaਖੁਦ ਸੰਨੀ ਦੇ ਇੰਟਰਵਿਊ ਦਾ ਹਵਾਲਾ ਦੇ ਕੇ ਇਹ ਗੱਲ ਦਰਸ਼ਕਾਂ ਦੇ ਸਾਹਮਣੇ ਰੱਖੀ ਗਈ ਹੈ। ਸੰਨੀ ਤੋਂ ਜਦੋਂ ਇਕ ਇੰਟਰਵਿਊ 'ਚ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ 16 'ਚ ਆਪਣੀ ਵਰਜਨਿਟੀ ਗੁਆ ਦਿੱਤੀ ਸੀ? ਤਾਂ ਉਨ੍ਹਾਂ ਨੇ ਕਿਹਾ, ''ਜੀ ਹਾਂ, ਉਹ ਲੜਕਾ ਹਾਈ ਸਕੂਲ 'ਚ ਬਾਸਕੇਟਬਾਲ ਖੇਡਦਾ ਸੀ।

Punjabi Bollywood Tadka

ਉਸ ਦੀ ਉਮਰ ਮੇਰੇ ਜਿੰਨੀ ਹੀ ਸੀ। ਅਸੀਂ ਦੋਵੇਂ ਇਕ-ਦੂਜੇ ਨੂੰ ਪਸੰਦ ਕਰਦੇ ਸਨ। ਮੈਂ 16 ਸਾਲ ਦੀ ਉਮਰ 'ਚ ਵਰਜੀਨਿਟੀ (ਕੁਆਰਾਪਣ) ਗੁਆਈ, ਕਿਉਂਕਿ ਮੈਂ ਅਜਿਹਾ ਹੀ ਕਰਨਾ ਚਾਹੁੰਦੀ ਸੀ। ਮੈਂ ਜੋ ਕੁਝ ਵੀ ਕੀਤਾ ਉਸ 'ਚ ਮੈਨੂੰ ਕਿਸੇ ਗੱਲ ਦਾ ਪਛਤਾਵਾ ਨਹੀਂ ਹੈ।

Punjabi Bollywood Tadka

ਮੈਂ ਇਕ ਵਧੀਆ ਜ਼ਿੰਦਗੀ ਜੀ ਰਹੀ ਹਾਂ। ਮੇਰੇ ਕੋਲ੍ਹ ਚੰਗਾ ਪਰਿਵਾਰ ਤੇ ਚੰਗੇ ਦੋਸਤ ਹਨ, ਜਿਨ੍ਹਾਂ ਨਾਲ ਮੈਂ ਕਾਫੀ ਖੁਸ਼ ਹਾਂ।''

Punjabi Bollywood Tadka


Tags: Sunny LeoneMia MalkovaAdult StarRam Gopal VarmaBigg Boss 5ਮੀਆ ਮਲਕੋਵਾ ਸੰਨੀ ਲਿਓਨ

Edited By

Sunita

Sunita is News Editor at Jagbani.