FacebookTwitterg+Mail

3 ਬੱਚਿਆਂ ਦੀ ਮਾਂ ਬਣੀ ਸੰਨੀ ਲਿਓਨ ਨੇ ਸੜਕ 'ਤੇ ਪਤੀ ਨਾਲ ਸ਼ਰੇਆਮ ਕੀਤੀ ਇਹ ਹਰਕਤ

sunny leone and daniel weber
17 March, 2018 12:37:27 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਆਪਣੀ ਹੌਟ ਤੇ ਬੋਲਡ ਲੁੱਕ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸੰਨੀ ਲਿਓਨ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਸੰਨੀ ਤੇ ਉਸ ਦੀ ਪਤੀ ਡੇਨੀਅਲ ਵੈੱਬਰ ਦੇ ਵਿਆਹ ਨੂੰ ਅੱਜ 10 ਸਾਲ ਪੂਰੇ ਹੋ ਗਏ ਹਨ।

 

A post shared by Sunny Leone (@sunnyleone) on

ਵਿਆਹ ਦੀ ਵਰ੍ਹੇਗੰਢ ਦੇ ਖਾਸ ਮੌਕੇ 'ਤੇ ਸੰਨੀ ਲਿਓਨ ਨੇ ਪਤੀ ਨਾਲ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨੀਂ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਉਸ ਨੇ ਵਰ੍ਹੇਗੰਢ ਦੇ ਖਾਸ ਮੌਕੇ 'ਤੇ ਪਤੀ ਨਾਲ ਸੜਕ 'ਤੇ ਸ਼ਰੇਆਮ ਕਿੱਸ ਕਰਦਿਆਂ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਉਸ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''10 ਸਾਲ ਤੇ ਅਜੇ ਵੀ ਇਕ ਸਮੂਚ ਲਈ ਸਮਾਂ ਲੱਗਦਾ ਹੈ।''
Punjabi Bollywood Tadka

ਸੰਨੀ ਲਿਓਨ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਉਸ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਨੇ ਵਿਆਹ ਦੇ 10 ਸਾਲ ਪੂਰੇ ਹੋਣ 'ਤੇ ਉਸ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਕੁਝ ਲੋਕਾਂ ਨੇ ਉਸ ਦੀ ਤਸਵੀਰ 'ਤੇ ਕਿਊਟ ਕੱਪਲ ਵਰਗੇ ਕੁਮੈਂਟਸ ਵੀ ਕੀਤੇ ਹਨ।
Punjabi Bollywood Tadka

ਦੱਸਣਯੋਗ ਹੈ ਕਿ ਸੰਨੀ ਲਿਓਨ ਜਲਦ ਹੀ ਦੱਖਣੀ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਉਹ ਤੇਲੁਗੁ ਫਿਲਮ 'ਵੀਰੇਮਾਂਦੇਵੀ' ਨਾਲ ਦੱਖਣ ਦੀਆਂ ਫਿਲਮਾਂ 'ਚ ਡੈਬਿਊ ਕਰਨ ਜਾ ਰਹੀ ਹੈ। ਇਕ ਇਤਿਹਾਸਿਕ ਮੁੱਦੇ 'ਤੇ ਆਧਾਰਿਤ ਫਿਲਮ ਹੈ, ਜਿਸ 'ਚ ਉਹ ਮੁੱਖ ਕਿਰਦਾਰ 'ਚ ਨਜ਼ਰ ਆਵੇਗੀ। ਦੱਸ ਦੇਈਏ ਕਿ ਹਾਲ ਹੀ 'ਚ ਸੰਨੀ ਲਿਓਨ ਕੁਝ ਦਿਨ ਪਹਿਲਾਂ ਸੈਰੋਗੇਸੀ ਰਾਹੀਂ ਦੋ ਬੱਚਿਆਂ ਦੀ ਮਾਂ ਬਣੀ ਹੈ। ਇਸ ਤੋਂ ਪਹਿਲਾਂ ਉਸ ਨੇ ਨਿਸ਼ਾ ਕੌਰ ਨਾਂ ਦੀ ਬੇਟੀ ਨੂੰ ਗੋਦ ਲਿਆ ਸੀ। ਇਸ ਸਮੇਂ ਸੰਨੀ ਲਿਓਨ 3 ਬੱਚਿਆਂ ਦੀ ਮਾਂ ਹੈ।
Punjabi Bollywood Tadka


Tags: Sunny Leone10th wedding AnniversaryDaniel WeberLaturMaharashtraInstagram

Edited By

Sunita

Sunita is News Editor at Jagbani.