FacebookTwitterg+Mail

ਸੰਨੀ ਲਿਓਨ ਨੇ 'ਬਿੱਗ ਬੌਸ' ਨੂੰ ਲੈ ਕੇ ਕੀਤਾ ਸਭ ਤੋਂ ਹੈਰਾਨ ਕਰਨ ਵਾਲਾ ਖੁਲਾਸਾ (ਦੇਖੋ ਤਸਵੀਰਾਂ)

    1/12
24 December, 2016 10:35:07 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਤੇ 'ਬਿੱਗ ਬੌਸ' ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੰਨੀ ਲਿਓਨ ਦਾ ਹਾਲ ਹੀ 'ਚ ਬਿਆਨ ਉਸ ਲਈ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਸੰਨੀ ਨੇ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਸਕ੍ਰਿਪਟਿਡ ਹੋਣ ਦੀਆਂ ਅਫਵਾਹਾਂ ਨੂੰ ਹਵਾ ਮਿਲ ਗਈ ਹੈ।
ਸੰਨੀ ਕੁਝ ਦਿਨ ਪਹਿਲਾਂ 'ਵਾਇਰਲ ਵੀਡੀਓ' ਦੇ ਇਕ ਟਾਸਕ ਲਈ ਬਿੱਗ ਬੌਸ ਦੇ ਘਰ ਆਈ ਸੀ। ਜਿਥੇ ਉਸ ਨੇ ਲੋਪਾਮੁਦਰਾ ਦੇ ਪੋਲ ਡਾਂਸ ਨੂੰ ਕਾਫੀ ਸਰਾਹਿਆ ਤੇ ਉਸ ਨੂੰ ਇਸ ਟਾਸਕ ਦੀ ਜੇਤੂ ਐਲਾਨ ਦਿੱਤਾ ਸੀ।
ਹਾਲ ਦੇ ਦਿਨਾਂ 'ਚ ਇਕ ਐਂਟਰਟੇਨਮੈਂਟ ਪੋਰਟਲ ਨੇ ਸੰਨੀ ਲਿਓਨ ਕੋਲੋਂ ਪੁੱਛਿਆ ਕਿ ਕੀ ਉਹ ਅਸਲ 'ਚ ਸੋਚਦੀ ਹੈ ਕਿ ਲੋਪਾਮੁਦਰਾ ਦਾ ਪੋਲ ਡਾਂਸ ਉਸ ਵਲੋਂ (ਸੰਨੀ ਲਿਓਨ) ਕੀਤੇ ਗਏ ਪੋਲ ਡਾਂਸ ਤੋਂ ਬਿਹਤਰ ਸੀ? ਇਸ ਸਵਾਲ 'ਤੇ ਉਸ ਦਾ ਜਵਾਬ ਕਾਫੀ ਹੈਰਾਨ ਕਰਨ ਵਾਲਾ ਸੀ।
ਬਾਲੀਵੁੱਡ ਲਾਈਫ ਦੀ ਰਿਪੋਰਟ ਮੁਤਾਬਕ ਉਸ ਨੇ ਕਿਹਾ, 'ਮੈਂ ਉਸ ਡਾਂਸ ਨੂੰ ਨਹੀਂ ਦੇਖਿਆ ਸੀ ਪਰ ਉਹ ਵਾਕਈ ਬਹੁਤ ਸ਼ਾਨਦਾਰ ਹੋਵੇਗਾ। ਮੇਰਾ ਡਾਂਸ ਜ਼ਿਆਦਾ ਕਰੇਜ਼ੀ ਤੇ ਸੈਕਸੀ ਸੀ। ਮੈਂ ਲੋਪਾਮੁਦਰਾ ਨੂੰ ਡਾਂਸ ਕਰਦੇ ਨਹੀਂ ਦੇਖਿਆ, ਸ਼ਾਇਦ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੋਵੇਗੀ।'
ਸੰਨੀ ਦਾ ਅਜਿਹਾ ਕਹਿਣਾ ਥੋੜ੍ਹਾ ਅਜੀਬ ਲੱਗਦਾ ਹੈ ਕਿਉਂਕਿ ਉਸ ਨੇ ਹੀ ਉਸ ਪੋਲ ਡਾਂਸ ਲਈ ਲੋਪਾਮੁਦਰਾ ਨੂੰ ਜੇਤੂ ਐਲਾਨ ਦਿੱਤਾ ਸੀ। ਅਜਿਹਾ ਲੱਗ ਰਿਹਾ ਸੀ ਕਿ ਕੁਝ ਦਿਨ ਪਹਿਲਾਂ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਲੋਪਾਮੁਦਰਾ ਦਾ ਡਾਂਸ ਸੰਨੀ ਦੇ ਦਿਮਾਗ 'ਚ ਸੀ ਹੀ ਨਹੀਂ। ਸੰਨੀ ਲਿਓਨ ਦੀਆਂ ਇਹ ਗੱਲਾਂ ਸਾਨੂੰ ਸੋਚਣ 'ਤੇ ਮਜਬੂਰ ਕਰਦੀਆਂ ਹਨ ਕਿ ਕਿਤੇ ਬਿੱਗ ਬੌਸ ਸਕ੍ਰਿਪਟਿਡ ਤਾਂ ਨਹੀਂ।

Tags: ਸੰਨੀ ਲਿਓਨ Sunny Leone ਬਿੱਗ ਬੌਸ Bigg Boss