FacebookTwitterg+Mail

ਸੰਨੀ ਲਿਓਨੀ ਨੂੰ ਦੇਖਣ ਪਹੁੰਚੇ ਲੋਕਾਂ ਦੀ ਭੀੜ ਨੂੰ ਦੇਖ ਤੁਹਾਡੀਆਂ ਵੀ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

sunny leone fans
17 August, 2017 07:39:02 PM

ਮੁੰਬਈ— ਬਾਲੀਵੁੱਡ ਦੀ ਲੈਲਾ ਸੰਨੀ ਲਿਓਨੀ ਦਾ ਜਾਦੂ ਲੋਕਾਂ 'ਤੇ ਇੰਝ ਚੱਲਦਾ ਹੈ ਕਿ ਲੋਕ ਉਸ ਨੂੰ ਪਰਦੇ 'ਤੇ ਦੇਖ ਕੇ ਦੀਵਾਨੇ ਹੋ ਜਾਂਦੇ ਹਨ। ਹਾਲ ਹੀ 'ਚ ਸੰਨੀ ਇਕ ਪ੍ਰੋਗਰਾਮ ਲਈ ਕੋਚੀ ਪਹੁੰਚੀ, ਜਿਥੇ ਉਨ੍ਹਾਂ ਦੇ ਫੈਨਜ਼ ਦੀ ਦੀਵਾਨਗੀ ਕਾਫੀ ਹੱਦ ਤਕ ਦੇਖਣ ਵਾਲੀ ਸੀ। ਜੀ ਹਾਂ, ਸੰਨੀ ਦੀ ਇਕ ਝਲਕ ਪਾਉਣ ਲਈ ਲੋਕ ਇਥੇ ਟਰੱਕਾਂ ਤੇ ਬੱਸਾਂ ਭਰ-ਭਰ ਕੇ ਪਹੁੰਚੇ। ਭੀੜ ਦਾ ਆਲਮ ਇਹ ਸੀ ਕਿ ਸੰਨੀ ਦੀ ਕਾਰ ਦਾ ਪ੍ਰੋਗਰਾਮ ਤਕ ਪਹੁੰਚਣਾ ਮੁਸ਼ਕਿਲ ਹੋ ਗਿਆ ਸੀ। ਸੰਨੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਸ ਇਵੈਂਟ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ।
ਸੰਨੀ ਨੇ ਲਿਖਿਆ, 'ਮੇਰੇ ਕੋਲ ਸ਼ਬਦ ਨਹੀਂ ਹਨ ਕੋਚੀ ਦੇ ਲੋਕਾਂ ਦਾ ਧੰਨਵਾਦ ਕਰਨ ਲਈ। ਮੈਂ ਉਨ੍ਹਾਂ ਦੇ ਪਿਆਰ ਤੇ ਸਤਿਕਾਰ ਨੂੰ ਦੇਖ ਕੇ ਬਹੁਤ ਖੁਸ਼ ਹਾਂ। ਭਗਵਾਨ ਦੀ ਨਗਰੀ ਕੇਰਲਾ ਨੂੰ ਮੈਂ ਕਦੇ ਨਹੀਂ ਭੁੱਲ ਸਕਦੀ। ਤੁਹਾਡਾ ਧੰਨਵਾਦ।'

ਸੰਨੀ ਨੇ ਭੀੜ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'ਮੇਰੀ ਕਾਰ ਪਿਆਰ ਦੇ ਸਾਗਰ 'ਚ ਕੋਚੀ ਕੇਰਲਾ। ਤੁਹਾਡਾ ਧੰਨਵਾਦ।'

ਸੰਨੀ ਜਿਵੇਂ ਹੀ ਸਟੇਜ 'ਤੇ ਪਹੁੰਚੀ ਲੋਕਾਂ ਨੇ 'ਵੀ ਲਵ ਸੰਨੀ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਫੈਨਜ਼ ਦੇ ਪਿਆਰ ਨੂੰ ਦੇਖ ਕੇ ਸੰਨੀ ਕਾਫੀ ਖੁਸ਼ ਨਜ਼ਰ ਆਈ। ਦੱਸਣਯੋਗ ਹੈ ਕਿ ਛੇਤੀ ਹੀ ਦੋ ਅਗਾਮੀ ਫਿਲਮਾਂ 'ਬਾਦਸ਼ਾਹੋ' ਤੇ 'ਭੂਮੀ' 'ਚ ਆਈਟਮ ਨੰਬਰ ਕਰਦੀ ਨਜ਼ਰ ਆਵੇਗੀ। ਉਥੇ ਦੂਜੇ ਪਾਸੇ ਅਭਿਨੇਤਾ ਅਰਬਾਜ਼ ਖਾਨ ਦੇ ਆਪੋਜ਼ਿਟ ਉਹ ਫਿਲਮ ਤੇਰਾ ਇੰਤਜ਼ਾਰ 'ਚ ਵੀ ਨਜ਼ਰ ਆਵੇਗੀ।


Tags: Sunny Leone Fans Twitter Kochi