FacebookTwitterg+Mail

ਬੀਮਾਰੀ ਤੋਂ ਠੀਕ ਹੁੰਦਿਆਂ ਹੀ ਇਹ ਕੀ ਕਰ ਦਿੱਤਾ ਸੰਨੀ ਲਿਓਨੀ ਨੇ (ਵੀਡੀਓ)

sunny leone feeling strong after having crazy food poisoning
14 January, 2018 04:27:15 PM

ਮੁੰਬਈ (ਬਿਊਰੋ)— ਅਭਿਨੇਤਰੀ ਸੰਨੀ ਲਿਓਨੀ ਇਨ੍ਹੀਂ ਦਿਨੀਂ ਲਾਈਮਲਾਈਟ ਤੋਂ ਦੂਰ ਹੈ ਪਰ ਉਹ ਆਪਣੇ ਫੈਨਜ਼ ਨੂੰ ਆਪਣੀ ਮੌਜੂਦਗੀ ਦਾ ਅਹਿਸਾਸ ਦਿਵਾਉਣਾ ਨਹੀਂ ਭੁੱਲਦੀ ਹੈ। ਹਾਲ ਹੀ 'ਚ ਸੰਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਵੱਡੇ ਟਾਇਰ ਨਾਲ ਵਰਕਆਊਟ ਕਰਦੀ ਦਿਖ ਰਹੀ ਹੈ।
ਇਸ ਸਲੋ ਮੋਸ਼ਨ ਵੀਡੀਓ 'ਚ ਸੰਨੀ ਭਾਰੇ ਟਾਇਰ ਨੂੰ ਉਠਾਉਂਦੀ ਨਜ਼ਰ ਆ ਰਹੀ ਹੈ। ਉਸ ਦੀ ਫਿਟਨੈੱਸ ਤੋਂ ਤਾਂ ਸਾਰੇ ਵਾਕਿਫ ਹਨ ਪਰ ਉਸ ਨੂੰ ਇਸ ਤਰ੍ਹਾਂ ਦੀ ਕਸਰਤ ਕਰਦੇ ਦੇਖ ਸਾਰੇ ਹੈਰਾਨ ਵੀ ਹਨ। ਸੰਨੀ ਨੇ ਵੀਡੀਓ ਪੋਸਟ ਕਰਦਿਆਂ ਲਿਖਿਆ, 'ਬੀਤੇ ਦਿਨੀਂ ਹੋਈ ਕ੍ਰੇਜ਼ੀ ਫੂਡ ਪਾਏਜ਼ਨਿੰਗ ਤੋਂ ਬਾਅਦ ਇਕ ਵਾਰ ਫਿਰ ਖੁਦ ਨੂੰ ਤਾਕਤਵਰ ਮਹਿਸੂਸ ਕਰ ਰਹੀ ਹਾਂ।'

 

A post shared by Sunny Leone (@sunnyleone) on

ਦੱਸਣਯੋਗ ਹੈ ਕਿ ਸੰਨੀ ਲਿਓਨੀ ਹਾਲ ਹੀ 'ਚ ਅਰਬਾਜ਼ ਖਾਨ ਨਾਲ ਫਿਲਮ 'ਤੇਰਾ ਇੰਤਜ਼ਾਰ' 'ਚ ਨਜ਼ਰ ਆਈ ਸੀ। ਉਸ ਦੀ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਿਤ ਰਹੀ ਸੀ।


Tags: Sunny Leone Food Poisoning Instagram Workout

Edited By

Rahul Singh

Rahul Singh is News Editor at Jagbani.