FacebookTwitterg+Mail

ਸੰਨੀ ਲਿਓਨੀ ਨੇ ਖਾਸ ਦੋਸਤਾਂ ਨਾਲ ਕੀਤੀ ਪਾਰਟੀ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਇਹ ਤਸਵੀਰਾਂ

    1/10
19 January, 2017 07:21:55 PM
ਮੁੰਬਈ— ਕੱਲ ਸ਼ਾਮ ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਤੇ ਅਭਿਨੇਤਰੀ ਅਮੀਸ਼ਾ ਪਟੇਲ ਨੇ ਇਕੱਠਿਆਂ ਪਾਰਟੀ ਕੀਤੀ। ਇਸ ਪਾਰਟੀ 'ਚ ਇਨ੍ਹਾਂ ਦੋਵਾਂ ਅਭਿਨੇਤਰੀਆਂ ਦੇ ਨਜ਼ਦੀਕੀ ਦੋਸਤ ਸ਼ਾਮਲ ਹੋਏ। ਇਸ ਪਾਰਟੀ 'ਚ ਸੰਨੀ ਲਿਓਨੀ ਆਪਣੇ ਪਤੀ ਡੈਨੀਅਲ ਨਾਲ ਪਹੁੰਚੀ। ਸੰਨੀ ਕਾਲੇ ਰੰਗ ਦੀ ਡਰੈੱਸ 'ਚ ਖੂਬਸੂਰਤ ਲੱਗ ਰਹੀ ਸੀ। ਡੈਨੀਅਲ ਵੀ ਕਾਲੇ ਕੱਪੜਿਆਂ 'ਚ ਨਜ਼ਰ ਆਏ।
ਬਾਅਦ 'ਚ ਇਸ ਪਾਰਟੀ ਦੀਆਂ ਕੁਝ ਤਸਵੀਰਾਂ ਸੰਨੀ ਲਿਓਨੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ। ਸੰਨੀ ਲਿਓਨੀ ਨੇ ਲਿਖਿਆ ਕਿ ਉਸ ਨੂੰ ਇਸ ਪਾਰਟੀ 'ਚ ਕਾਫੀ ਮਜ਼ਾ ਆਇਆ। ਸੰਨੀ ਲਿਓਨੀ ਅਗਲੇ ਹਫਤੇ ਰਿਲੀਜ਼ ਹੋਣ ਵਾਲੀ ਫਿਲਮ 'ਰਈਸ' 'ਚ ਨਜ਼ਰ ਆਉਣ ਵਾਲੀ ਹੈ। 'ਰਈਸ' 'ਚ ਸੰਨੀ ਲਿਓਨੀ 'ਤੇ ਫਿਲਮਾਇਆ ਗੀਤ 'ਲੈਲਾ ਮੈਂ ਲੈਲਾ' ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਲੈ ਕੇ ਸੰਨੀ ਲਿਓਨੀ ਕਾਫੀ ਉਤਸ਼ਾਹਿਤ ਹੈ।

Tags: ਸੰਨੀ ਲਿਓਨੀ Sunny Leone ਅਮੀਸ਼ਾ ਪਟੇਲ Amisha Patel ਪਾਰਟੀ Party