FacebookTwitterg+Mail

ਸੰਨੀ ਲਿਓਨ ਦੀ ਇਹ ਤਸਵੀਰ ਹੋ ਰਹੀ ਹੈ ਵਾਇਰਲ, ਰਾਜਨੀਤਕ ਗਲਿਆਰਿਆਂ 'ਚ ਗਰਮਾ-ਗਰਮੀ ਦਾ ਮਾਹੌਲ

sunny leone viral pic
11 January, 2017 05:11:47 PM
ਮੁਰਾਦਾਬਾਦ— ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦਿਆਂ ਹੀ ਸਾਰੀਆਂ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰਨੇ ਸ਼ੁਰੂ ਕਰ ਦਿੱਤੇ ਹਨ। ਸਾਰੀਆਂ ਰਾਜਨੀਤਕ ਪਾਰਟੀਆਂ ਦੇ ਉਮੀਦਵਾਰ ਜਿੱਤ ਹਾਸਲ ਕਰਨ ਲਈ ਜ਼ੋਰ-ਅਜ਼ਮਾਇਸ਼ 'ਚ ਲੱਗੇ ਹੋਏ ਹਨ।
ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਇਕ ਵਾਇਰਲ ਫੋਟੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਸਲ 'ਚ ਮੁਰਾਦਾਬਾਦ ਸ਼ਹਿਰ ਵਿਧਾਨ ਸਭਾ ਸੀਚ ਤੋਂ ਫਿਲਮ ਸਟਾਰ ਸੰਨੀ ਲਿਓਨ ਨੂੰ ਕਿਸੇ ਨੇ ਐਡਿਟ ਕਰਕੇ ਆਜ਼ਾਦ ਉਮੀਦਵਾਰ ਦੇ ਰੂਪ 'ਚ ਚੋਣ ਮੈਦਾਨ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਬਾਲੀਵੁੱਡ ਅਭਿਨੇਤਰੀ ਦੀ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੁਰਾਦਾਬਾਦ ਵਿਧਾਨ ਸਭਾ ਸੀਟ ਤੋਂ ਵਿਧਾਇਕ ਉਮੀਦਵਾਰ ਵਾਲੀ ਇਹ ਤਸਵੀਰ ਅੱਜਕਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਦੱਸਣਯੋਗ ਹੈ ਕਿ ਮੁਰਾਦਾਬਾਦ ਦੇ ਲੋਕਾਂ ਦੀ ਇਸ ਤਸਵੀਰ 'ਤੇ ਅਲੱਗ-ਅਲੱਗ ਰਾਏ ਹੈ। ਕਿਸੇ ਦਾ ਕਹਿਣਾ ਹੈ ਕਿ ਇਹ ਤਸਵੀਰ ਕਿਸੇ ਸ਼ਰਾਰਤੀ ਅਨਸਰ ਵਲੋਂ ਐਡਿਟ ਕਰਕੇ ਪੋਸਟ ਕੀਤੀ ਗਈ ਹੈ ਤਾਂ ਕੋਈ ਕਹਿੰਦਾ ਹੈ ਕਿ ਇਸ ਤਸਵੀਰ ਦੇ ਆਧਾਰ 'ਤੇ ਪ੍ਰਸ਼ਾਸਨ ਨੂੰ ਮੁਕੱਦਮਾ ਦਰਜ ਕਰਕੇ ਐਡਿਟ ਕਰਨ ਵਾਲੇ ਵਿਅਕਤੀ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਥੇ ਕੁਝ ਲੋਕ ਤਾਂ ਸੰਨੀ ਲਿਓਨ ਦੇ ਅਸਲ 'ਚ ਉਮੀਦਵਾਰ ਬਣਨ 'ਤੇ ਖੁੱਲ੍ਹ ਕੇ ਸਮਰਥਨ ਕਰਨ ਲਈ ਵੀ ਤਿਆਰ ਹਨ।

Tags: ਸੰਨੀ ਲਿਓਨ Sunny Leone ਵਿਧਾਨ ਸਭਾ ਚੋਣਾਂ Parliament Elections