FacebookTwitterg+Mail

'ਸੁਪਰ 30' ਦੇ ਸਹਿ-ਸੰਸਥਾਪਕ ਦਾ ਦੋਸ਼, ਰਿਤਿਕ ਦੀ ਫਿਲਮ ਬਾਇਓਪਿਕ ਨਹੀਂ

super 30
19 January, 2018 06:04:40 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਇਨ੍ਹੀਂ ਦਿਨੀਂ ਬਾਇਓਪਿਕ ਫਿਲਮਾਂ 'ਤੇ ਕਾਫੀ ਧਿਆਨ ਦਿੱਤਾ ਜਾ ਰਿਹਾ ਹੈ। ਬਾਕਸ ਆਫਿਸ 'ਤੇ ਪਿੱਛਲੀਆਂ ਕਈ ਬਾਇਓਪਿਕ ਫਿਲਮਾਂ ਸਫਲ ਸਾਬਤ ਹੋਈਆਂ ਹਨ। ਇਸ ਸੀਰੀਜ਼ 'ਚ ਹੁਣ 'ਸੁਪਰ 30' ਦੇ ਸੰਸਥਾਪਕ ਆਨੰਦ ਕੁਮਾਰ ਦੇ ਜੀਵਣ 'ਤੇ ਬਾਇਓਪਿਕ ਬਣ ਰਹੀ ਹੈ। ਅਭਿਨੇਤਾ ਰਿਤਿਕ ਰੋਸ਼ਨ ਆਨੰਦ ਕੁਮਾਰ ਦੀ ਭੂਮਿਕਾ ਨਿਭਾਅ ਰਹੇ ਹਨ। ਹਾਲਾਕਿ ਹੁਣ ਇਸਨੂੰ ਲੈ ਕੇ ਇਕ ਨਵਾਂ ਵਿਵਾਦ ਸਾਹਮਣੇ ਆਇਆ ਹੈ।
ਸੂਤਰਾਂ ਮੁਤਾਬਕ 'ਸੁਪਰ 30' ਦੀ ਸਥਾਪਨਾ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਇਸਦੇ ਸਹਿ-ਸੰਸਥਾਪਕ ਸਾਬਕਾ ਡੀ. ਜੀ. ਪੀ. ਅਭਿਆਨੰਦ ਦਾ ਕੋਈ ਜ਼ਿਕਰ ਨਹੀਂ ਹੈ। ਜਾਣਕਾਰੀ ਮੁਤਾਬਕ ਇਹ ਸਭ ਆਨੰਦ ਕੁਮਾਰ ਦੀ ਮਰਜ਼ੀ ਨਾਲ ਹੋ ਰਿਹਾ ਹੈ। ਆਨੰਦ ਸਿਰਫ ਖੁਦ ਨੂੰ 'ਸੁਪਰ 30' ਦੇ ਇਕੋ-ਇਕ ਸੰਸਥਾਪਕ ਦੇ ਤੌਰ 'ਤੇ ਨਜ਼ਰ ਆਉਣਾ ਚਾਹੁੰਦੇ ਹਨ।
'ਸੁਪਰ 30' ਦੇ ਸਹਿ-ਸੰਸਥਾਪਕ ਦਾ ਕਹਿਣਾ ਹੈ ਕਿ ਫਿਲਮ 'ਚ ਉਨ੍ਹਾਂ ਦਾ ਕੋਈ ਜ਼ਿਕਰ ਨਹੀਂ ਹੈ। ਇਸਨੂੰ ਬਾਇਓਪਿਕ ਨਹੀਂ ਕਿਹਾ ਜਾ ਸਕਦਾ। ਅਭਿਆਨੰਦ ਮੁਤਾਬਕ ਫਿਲਮ 'ਚ ਕਈ ਅਹਿਮ ਤੱਥ ਮੌਜੂਦ ਨਹੀਂ ਹਨ। ਜੇਕਰ ਕਿਸੇ ਬਾਇਓਪਿਕ 'ਚ ਤੱਥ ਹੀ ਛਿਪਾ ਦਿੱਤੇ ਜਾਣ ਜਾਂ ਉਨ੍ਹਾਂ ਨੂੰ ਨਾ ਫਿਲਮਾਇਆ ਜਾਵੇ ਤਾਂ ਉਸਨੂੰ ਬਾਇਓਪਿਕ ਅਖਵਾਉਣ ਦਾ ਕੋਈ ਹੱਕ ਨਹੀਂ ਹੈ। ਅਭਿਆਨੰਦ ਨੇ ਆਨੰਦ ਕੁਮਾਰ ਦੀ ਅਹਿਮ ਭੂਮਿਕਾ ਨਿਭਾਉਣ ਵਾਲੇ ਰਿਤਿਕ ਨੂੰ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ, ''ਰਿਤਿਕ ਰੋਸ਼ਨ ਨੂੰ ਸੱਚ ਜਾਣਨ ਦੀ ਜ਼ਰੂਰਤ ਹੈ। ਰਿਤਿਕ ਜੇਕਰ ਬਿਹਾਰ ਆ ਕੇ ਇੱਥੇ ਦੇ ਲੋਕਾਂ ਨਾਲ ਗੱਲ ਕਰਨਗੇ ਤਾਂ ਉਨ੍ਹਾਂ ਨੂੰ ਤੱਥਾਂ ਦਾ ਪਤਾ ਚੱਲ ਜਾਵੇਗਾ।


Tags: Hrithik Roshan Super 30 Anand Kumar Co-Founder Biopic Bollywood Actor

Edited By

Kapil Kumar

Kapil Kumar is News Editor at Jagbani.