FacebookTwitterg+Mail

ਸ਼ਾਹਿਦ ਦੀ ਬੇਟੀ ਦੀ ਇੰਨੀ ਕਿਊਟ ਤਸਵੀਰ ਨਹੀਂ ਦੇਖੀ ਹੋਵੇਗੀ ਤੁਸੀਂ, ਨਹੀਂ ਹਟਣਗੀਆਂ ਨਜ਼ਰਾਂ

super cute pic of misha rajput
04 March, 2017 04:47:09 PM
ਮੁੰਬਈ— ਪਿਛਲੇ ਸਾਲ ਅਗਸਤ 'ਚ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਮਾਤਾ-ਪਿਤਾ ਬਣੇ। ਮੀਰਾ ਨੇ ਇਕ ਕਿਊਟ ਜਿਹੀ ਬੇਟੀ ਮੀਸ਼ਾ ਨੂੰ ਜਨਮ ਦਿੱਤਾ ਹੈ। ਸ਼ੁਰੂਆਤ 'ਚ ਤਾਂ ਸ਼ਾਹਿਦ ਆਪਣੀ ਬੇਟੀ ਨੂੰ ਕੈਮਰੇ ਦੀਆਂ ਨਜ਼ਰਾਂ ਤੋਂ ਬਚਾਉਂਦੇ ਸਨ ਪਰ ਪਿਛਲੇ ਮਹੀਨੇ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪਤਨੀ ਮੀਰਾ ਨਾਲ ਆਪਣੀ ਬੇਟੀ ਦੀ ਤਸਵੀਰ ਸ਼ੇਅਰ ਕੀਤੀ ਸੀ।
ਇਕ ਵਾਰ ਮੁੜ ਸ਼ਾਹਿਦ ਨੇ ਆਪਣੀ ਬੇਟੀ ਦੀ ਤਸਵੀਰ ਸ਼ੇਅਰ ਕੀਤੀ ਹੈ। ਅਸਲ 'ਚ ਇਹ ਤਸਵੀਰ ਮੀਰਾ ਨੇ ਸ਼ੇਅਰ ਕੀਤੀ ਸੀ। ਉਸ ਤੋਂ ਬਾਅਦ ਸ਼ਾਹਿਦ ਨੇ ਇਸ ਨੂੰ ਰੀ-ਪੋਸਟ ਕੀਤਾ ਹੈ। ਤਸਵੀਰ 'ਚ ਮੀਸ਼ਾ ਦੀ ਕਿਊਟਨੈੱਸ ਬੇਹੱਦ ਆਕਰਸ਼ਕ ਹੈ।
ਸ਼ਾਹਿਦ ਦੀਆਂ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਕੰਗਣਾ ਤੇ ਸੈਫ ਨਾਲ ਉਨ੍ਹਾਂ ਦੀ ਫਿਲਮ 'ਰੰਗੂਨ' ਹਾਲ ਹੀ 'ਚ ਰਿਲੀਜ਼ ਹੋਈ ਹੈ ਪਰ ਉਹ ਚੰਗਾ ਬਿਜ਼ਨੈੱਸ ਕਰਨ 'ਚ ਸਫਲ ਨਹੀਂ ਰਹੀ ਹੈ। ਫਿਲਹਾਲ ਸ਼ਾਹਿਦ, ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' ਦੀ ਸ਼ੂਟਿੰਗ 'ਚ ਬਿਜ਼ੀ ਹਨ।

Tags: Shahid Kapoor Mira Rajput Misha Rajput ਸ਼ਾਹਿਦ ਕਪੂਰ ਮੀਰਾ ਰਾਜਪੂਤ ਮੀਸ਼ਾ