FacebookTwitterg+Mail

ਸਰੋਤਿਆਂ ਦੇ ਸਿਰ ਚੜ੍ਹ ਬੋਲ ਰਿਹੈ 'ਸੁਪਰ ਸਿੰਘ' ਦਾ ਜਾਦੂ

24 May, 2017 08:37:11 PM

ਜਲੰਧਰ— ਬਾਲੀਵੁੱਡ ਫਿਲਮਾਂ ਦਾ ਰੁੱਖ ਕਰ ਚੁੱਕੇ ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਦਾ ਪੰਜਾਬੀ ਫਿਲਮ ਜਗਤ 'ਚ ਸਰਦਾਰੀ ਅਜੇ ਵੀ ਕਾਇਮ ਹੈ। ਦਿਲਜੀਤ ਦੀ ਆਉਣ ਵਾਲੀ ਪੰਜਾਬੀ ਫਿਲਮ 'ਸੁਪਰ ਸਿੰਘ' ਦਾ ਟ੍ਰੇਲਰ ਯੂ. ਟਿਊਬ 'ਤੇ ਭੜਥੂ ਪਾ ਰਿਹਾ ਹੈ। 9 ਮਈ ਨੂੰ ਰਿਲੀਜ਼ ਹੋਏ ਟ੍ਰੇਲਰ ਨੂੰ ਹੁਣ ਤੱਕ 4,427,880 ਵਾਰ ਦੇਖਿਆ ਜਾ ਚੁੱਕਾ ਹੈ।
ਉਥੇ ਹੀ ਹਵਾ ਵਿਚ 2,904.627 ਲੋਕਾਂ ਨੇ ਦੇਖਿਆ ਹੈ। ਇਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਲੋਕਾਂ ਨੂੰ ਇਹ ਕਾਫੀ ਪਸੰਦ ਆ ਰਿਹਾ ਹੈ। ਫਿਲਮ 'ਸੁਪਰ ਸਿੰਘ' ਨੂੰ ਡਾਇਰੈਕਟ ਅਨੁਰਾਗ ਸਿੰਘ ਨੇ ਕੀਤਾ ਹੈ। ਉਥੇ ਹੀ ਦਿਲਜੀਤ ਅਤੇ ਸੋਨਮ ਬਾਜਵਾ ਫਿਲਮ 'ਚ ਮੁੱਖ ਭੂਮਿਕਾ 'ਚ ਨਜ਼ਰ ਆ ਰਹੇ ਨਹ। ਫਿਲਮ 16 ਜੂਨ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।


Tags: JalandharSuperstarDiljit Dosanjhਜਲੰਧਰਸੁਪਰਸਟਾਰਦਿਲਜੀਤ ਦੁਸਾਂਝ