FacebookTwitterg+Mail

B'day Spcl: ਇਹ ਨਾ ਹੁੰਦੇ ਤਾਂ ਸਲਮਾਨ ਖਾਨ ਨਹੀਂ ਬਣ ਪਾਉਂਦੇ ਸੁਪਰਸਟਾਰ!!

    1/8
22 February, 2017 06:58:27 PM
ਮੁੰਬਈ- ਬਾਲੀਵੁੱਡ 'ਚ ਅਜਿਹੇ ਕਈ ਡਾਇਰੈਕਟਰ ਹਨ ਜਿਨ੍ਹਾਂ ਨੇ ਇੰਡਸਟ੍ਰੀ ਨੂੰ ਅਜਿਹੀਆਂ ਫਿਲਮਾਂ ਦਿੱਤੀਆਂ ਹਨ ਜਿਨ੍ਹਾਂ ਨੂੰ ਕੋਈ ਤੋੜ ਨਹੀਂ ਸਕਦਾ। ਬੇਸ਼ੱਕ ਉਨ੍ਹਾਂ ਫਿਲਮਾਂ ਨੂੰ ਬਣੇ ਕਾਫੀ ਸਾਲ ਹੋ ਗਏ ਹਨ ਪਰ ਉਹ ਪੁਰਾਣੀਆਂ ਫਿਲਮਾਂ ਦਾ ਰਿਕਾਰਡ ਕੋਈ ਤੋੜ ਨਹੀਂ ਸਕਦਾ। ਤੁਹਾਨੂੰ ਦੱਸ ਦਈਏ ਕਿ ਹਿੰਦੀ ਸਿਨੇਮਾਜਗਤ ਦੀ ਮਸ਼ਹੂਰ ਹਸਤੀ ਸੂਰਜ ਬੜਜਾਤੀਆ ਦਾ ਅੱਜ ਜਨਮਦਿਨ ਹੈ। 22 ਫਰਵਰੀ 1964 'ਚ ਜਨਮੇ ਸੂਰਜ ਬੜਜਾਤੀਆ ਅੱਜ 52 ਸਾਲ ਦੇ ਹੋ ਗਏ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਨ੍ਹਾਂ ਨੇ ਬਾਲੀਵੁੱਡ ਨੂੰ ਅਜਿਹੀਆਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ, ਜਿਨ੍ਹਾਂ ਨੂੰ ਤੋੜ ਕੇ ਅੱਜ ਤੱਕ ਕੋਈ ਫਿਲਮ ਨਹੀਂ ਬਣ ਪਾਈ ਹੈ। ਬਾਲੀਵੁੱਡ ਨੂੰ 'ਮੈਂਨੇ ਪਿਆਰ ਕੀਯਾ, ਹਮ ਆਪਕੇ ਹੈ ਕੌਣ' ਜਿਹੀਆਂ ਫਿਲਮਾਂ ਦੇਣ ਵਾਲੇ ਬੜਜਾਤੀਆ ਦੇ ਬਾਰੇ 'ਚ ਅੱਜ ਅਸੀਂ ਤੁਹਾਨੂੰ ਅਜਿਹੀਆਂ ਗੱਲਾਂ ਦਸਾਂਗੇ ਜਿਨ੍ਹਾਂ ਦਾ ਜਾਣਨਾ ਜਰੂਰੀ ਹੈ।
ਅੱਜ ਸਲਮਾਨ ਖਾਨ ਦੇ ਦੁਨੀਆ ਭਰ 'ਚ ਫੈਨ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਲਮਾਨ ਖਾਨ ਦੇ ਕਰਿਅਰ ਨੂੰ ਸਹੀ ਰਾਹ ਦੇਣ ਅਤੇ ਸੁਪਰਸਟਾਰ ਬਣਨ ਤੱਕ ਦੇ ਸਫਰ 'ਚ ਸੂਰਜ ਬੜਜਾਤੀਆ ਦਾ ਬਹੁਤ ਵੱਡਾ ਹੱਥ ਹੈ। ਸਲਮਾਨ ਨੇ ਪਹਿਲੀ ਵਾਰ ਇਨ੍ਹਾਂ ਦੀ ਫਿਲਮ 'ਮੈਂਨੇ ਪਿਆਰ ਕੀਯਾ' 'ਚ ਕੰਮ ਕੀਤਾ। ਇਹ ਫਿਲਮ ਸੂਰਜ ਬੜਜਾਤੀਆ
ਦੀ ਪਹਿਲੀ ਸੁਪਰਹਿੱਟ ਫਿਲਮ ਸੀ। 1994 'ਚ ਆਈ ਫਿਲਮ 'ਹਮ ਆਪਕੇ ਹੈ ਕੌਣ' ਵੀ ਸੂਰਜ ਬੜਜਾਤੀਆ ਦੀ ਹੀ ਸੀ। ਇਨ੍ਹਾਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਦੀ ਹਰ ਫਿਲਮ 'ਚ ਹੀਰੋ ਦਾ ਨਾਂ 'ਪ੍ਰੇਮ' ਹੁੰਦਾ ਹੈ। ਫਿਰ ਚਾਹੇ ਉਹ ਸਲਮਾਨ ਖਾਨ ਦਾ ਨਾਂ ਹੋਵੇ ਜਾਂ 'ਪ੍ਰੇਮ ਕੀ ਦੀਵਾਨੀ' 'ਚ ਰਿਤਿਕ ਰੌਸ਼ਨ ਦਾ ਨਾਂ ਹੋਵੇ। ਇਨਾਂ ਦੀਆਂ ਫਿਲਮਾਂ 'ਚ ਹਮੇਸ਼ਾ ਸਮਾਜਕ ਸੰਦੇਸ਼ ਵੀ ਹੁੰਦਾ ਹੈ। ਫਿਲਮ 'ਵਿਵਾਹ' ਵੀ ਇਸੇ 'ਤੇ ਆਧਾਰਿਤ ਸੀ। ਇਨ੍ਹਾਂ ਦੀਆਂ ਫਿਲਮਾਂ 'ਚ ਨਾ ਜ਼ਿਆਦਾ ਲੜਾਈ-ਝਗੜਾ ਹੁੰਦਾ ਹੈ ਅਤੇ ਨਾ ਹੀ ਕੋਈ ਦੁਸ਼ਮਣ। ਬਣਨ ਨੂੰ ਤਾਂ ਕਿੰਨੀਆਂ ਫਿਲਮਾਂ ਬਣ ਜਾਣ ਪਰ ਇਨ੍ਹਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਸੂਰਜ ਬੜਜਾਤੀਆ ਨੇ 'ਪ੍ਰੇਮ ਰਤਨ ਧਨ ਪਾਓ, ਏਕ ਵਿਆਹ ਏਸਾ ਭੀ, ਮੈਂ ਪ੍ਰੇਮ ਕੀ ਦੀਵਾਨੀ ਹੂੰ' ਆਦਿ ਫਿਲਮਾਂ ਬਣਾਈਆਂ ਹਨ।
ਦੱਸ ਦਈਏ ਕਿ ਸੂਰਜ ਬੜਜਾਤੀਆ ਨੂੰ ਫਿਲਮ 'ਮੈਂਨੇ ਪਿਆਰ ਕੀਯਾ' ਲਈ 'ਫਿਲਮਫੇਅਰ ਐਵਾਰਡ ਫਾਰ ਬੈਸਟ ਡਾਇਰੈਕਟਰ ਅਤੇ ਲੇਖਕ' ਮਿਲਿਆ ਸੀ ਅਤੇ ਫਿਲਮ 'ਹਮ ਆਪਕੇ ਹੈ ਕੌਣ' ਲਈ 'ਫਿਲਮਫੇਅਰ ਐਵਾਰਡ ਫਾਰ ਬੈਸਟ ਡਾਇਰੈਕਟਰ ਅਤੇ ਸਕ੍ਰੀਨਪਲੇਅ' ਵੀ ਮਿਲ ਚੁੱਕਿਆ ਹੈ।

Tags: suraj barjatya birthday Salman Khan superstarਸੂਰਜ ਬੜਜਾਤੀਆਸਲਮਾਨ ਖਾਨ

About The Author

Anuradha Sharma

Anuradha Sharma is News Editor at Jagbani.