FacebookTwitterg+Mail

ਸਟਾਰ ਪਲੱਸ 'ਤੇ 'ਕੋਈ ਲੌਟ ਕੇ ਆਇਆ ਹੈ' 25 ਤੋਂ, ਗੀਤਾਂਜਲੀ ਦੀ ਭੇਤਭਰੀ ਕਹਾਣੀ 'ਤੇ ਆਧਾਰਿਤ ਹੈ ਇਹ ਸ਼ੋਅ

surbhi jyoti
19 February, 2017 09:29:11 AM
ਮੁੰਬਈ— ਸਟਾਰ ਪਲੱਸ ਆਪਣੇ ਨਵੇਂ ਸ਼ੋਅ 'ਕੋਈ ਲੌਟ ਕੇ ਆਇਆ ਹੈ' ਦੇ ਨਾਲ ਤੁਹਾਡੇ ਵੀਕੈਂਡ ਨੂੰ ਹੋਰ ਰੋਮਾਂਚਕਾਰੀ ਬਣਾਉਣ ਜਾ ਰਿਹਾ ਹੈ, ਮੌਤ ਅਤੇ ਪੁਨਰ ਜਨਮ ਦੀ ਇਸ ਰਹੱਸਮਈ ਕਹਾਣੀ 'ਚ ਸੁਰਭੀ ਜੋਤੀ, ਸ਼ੋਇਬ ਇਬਰਾਹਿਮ ਤੇ ਸ਼ਰਦ ਕੇਲਕਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸ਼ੋਅ ਦਾ ਪ੍ਰਸਾਰਣ 25 ਫਰਵਰੀ ਤੋਂ ਸ਼ਨੀਵਾਰ ਤੇ ਐਤਵਾਰ ਰਾਤ 9 ਵਜੇ ਹੋਣ ਜਾ ਰਿਹਾ ਹੈ। ਦੁਖੀ ਗੀਤਾਂਜਲੀ (ਸੁਰਭੀ ਜੋਤੀ) ਦੀ ਜ਼ਿੰਦਗੀ ਦੇ ਪੰਨੇ ਹਰ ਵੀਕੈਂਡ ਖੁੱਲ੍ਹਣਗੇ ਅਤੇ ਦਰਸ਼ਕਾਂ ਨੂੰ ਮਹਿਸੂਸ ਹੋਵੇਗਾ ਕਿ ਉਸ ਦੀ ਕਹਾਣੀ ਨਾ ਸਿਰਫ ਭੇਤਭਰੀ ਹੈ, ਬਲਕਿ ਉਸ 'ਚ ਕਾਫੀ ਹੈਰਾਨੀਆਂ ਵੀ ਹਨ।
'ਕੋਈ ਲੌਟ ਕੇ ਆਇਆ ਹੈ' 'ਚ ਸੁਰਭੀ ਜੋਤੀ ਰਾਜਸਥਾਨ ਦੇ ਸ਼ਾਹੀ ਪਰਿਵਾਰ ਦੀ ਇਕ ਸਹਿਜ ਅਤੇ ਰੋਮਾਂਟਿਕ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਆਪਣੀਆਂ ਸ਼ਰਤਾਂ ਨਾਲ ਜਿਊਂਦੀ ਹੈ ਅਤੇ ਉਸ ਨੂੰ ਸਾਬਿਤ ਕਰਨ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਸ਼ੋਇਬ ਇਬਰਾਹਿਮ ਇਕ ਆਰਮੀ ਅਫਸਰ ਅਭਿਮਨਿਊ ਦੇ ਕਿਰਦਾਰ ਵਿਚ ਹਨ।
ਸਿਫਯਰ ਉਰੀਜਿਨ ਦੇ ਮੁੱਖ ਪ੍ਰਬੰਧਕ ਸੰਜੇ ਵਧਵਾ ਦੇ ਅਨੁਸਾਰ 'ਕੋਈ ਲੌਟ ਕੇ ਆਇਆ ਹੈ' 'ਚ ਰੋਮਾਂਸ, ਡਰਾਮਾ ਵੀ ਹੈ ਅਤੇ ਉਸ ਦੇ ਰੁਮਾਂਚਕ ਮੋੜ ਦਰਸ਼ਕਾਂ ਦੀ ਉਤਸੁਕਤਾ ਨੂੰ ਚਰਮ ਸੀਮਾ ਤੱਕ ਲੈ ਜਾਣਗੇ। ਸ਼ੋਅ 'ਚ ਮੀਤਾ ਵਸ਼ਿਸ਼ਟ, ਨਿਵੇਦਿਤਾ ਭੱਟਾਚਾਰੀਆ, ਸ਼੍ਰੀਜੀਤਾ ਡੇ ਅਤੇ ਸ਼ਾਲਿਨ ਮਲਹੋਤਰਾ ਵੀ ਵੱਖ-ਵੱਖ ਕਿਰਦਾਰ ਨਿਭਾਅ ਰਹੇ ਹਨ।

Tags: Surbhi JyotiShoaib IbrahimSharad KelkarKoi Laut Ke Aaya Haiਸੁਰਭੀ ਜੋਤੀ ਸ਼ੋਇਬ ਇਬਰਾਹਿਮਸ਼ਰਦ ਕੇਲਕਰਕੋਈ ਲੌਟ ਕੇ ਆਇਆ ਹੈ