FacebookTwitterg+Mail

ਮੌਨੀ ਨੂੰ ਰਿਪਲੇਸ ਕਰਨ ਵਾਲੀ ਅਦਾਕਾਰਾ ਟਾਂਕੇ ਲੱਗਣ 'ਤੇ ਵੀ ਕਰਦੀ ਰਹੀ ਸੀ ਸ਼ੂਟਿੰਗ

surbhi jyoti
30 December, 2017 05:27:39 PM

ਮੁੰਬਈ(ਬਿਊਰੋ)— ਜ਼ੀ-ਟੀ. ਵੀ. ਦੇ ਹਿੱਟ ਸ਼ੋਅ 'ਕਬੂਲ ਹੈ' ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੀ ਖੂਬਸੂਰਤ ਅਦਾਕਾਰਾ ਸੁਰਭੀ ਜਿਓਤੀ ਨੇ ਹਾਲ ਹੀ 'ਚ ਆਪਣੇ ਕੰਮ ਪ੍ਰਤੀ ਆਪਣਾ ਡੇਡੀਕੇਸ਼ਨ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜੇਕਰ ਉਹ ਬੀਮਾਰ ਵੀ ਹੈ ਤਾਂ ਸ਼ੂਟਿੰਗ ਦੇ ਨਾਂ ਨਾਲ ਹੀ ਉਹ ਠੀਕ ਹੋ ਜਾਂਦੀ ਹੈ।

Punjabi Bollywood Tadka ਸੁਰਭੀ ਨੇ ਇਹ ਗੱਲ ਇਕ ਮਸ਼ਹੂਰ ਟਾਕ ਸ਼ੋਅ ਦੌਰਾਨ ਕਹੀ ਸੀ। ਇੱਥੇ ਖੁਦ ਨਾਲ ਹੋਏ ਇਕ ਹਾਦਸੇ ਦਾ ਜ਼ਿਕਰ ਕਰਦੇ ਹੋਏ ਸੁਰਭੀ ਨੇ ਦੱਸਿਆ ਕਿ ਉਹ ਸਿਰ 'ਤੇ ਗੰਭੀਰ ਸੱਟ ਲੱਗਣ ਦੇ ਬਾਵਜੂਦ ਦੂਜੇ ਹੀ ਦਿਨ ਸ਼ੂਟਿੰਗ ਲਈ ਚਲੀ ਗਈ ਸੀ।

Punjabi Bollywood Tadka

ਉਸ ਸਮੇਂ ਉਨ੍ਹਾਂ ਦੇ ਸਿਰ 'ਤੇ ਪੱਟੀ ਵੀ ਬੱਝੀ ਹੋਈ ਸੀ। ਟਾਕ ਸ਼ੋਅ ਦੌਰਾਨ ਸੁਰਭੀ ਨੇ ਇਕ ਸੀਨ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਹੀ ਦਾਖਲ ਕਰਾਉਣਾ ਪਿਆ ਸੀ।

Punjabi Bollywood Tadka

ਇਹ ਸੱਟ ਇੰਨੀ ਡੂੰਘੀ ਸੀ ਕਿ ਡਾਕਟਰ ਨੇ ਉਨ੍ਹਾਂ ਦੇ ਸਿਰ ਦੇ ਪਿੱਛੇ ਟਾਂਕੇ ਵੀ ਲਗਾਏ ਸਨ। ਇਸ ਦੇ ਬਾਵਜੂਦ ਵੀ ਉਹ ਦੂਜੇ ਦਿਨ ਸ਼ੂਟ 'ਤੇ ਆ ਗਈ ਸੀ। 

Punjabi Bollywood Tadka

ਜ਼ਿਕਰਯੋਗ ਹੈ ਕਿ ਸੁਰਭੀ ਜੋਸ਼ੀ ਬਹੁਤ ਜਲਦ ਮੌਨੀ ਰਾਏ ਨੂੰ ਰਿਪਲੇਸ ਕਰ ਕੇ 'ਨਾਗਿਨ 3' 'ਚ ਨਜ਼ਰ ਆਵੇਗੀ।

Punjabi Bollywood Tadka Punjabi Bollywood Tadka


Tags: Qubool HaiSurbhi JyotiNaaginMouni Royਕਬੂਲ ਹੈਸੁਰਭੀ ਜਿਓਤੀ