FacebookTwitterg+Mail

ਬਿਪਾਸ਼ਾ ਬਾਸੂ ਦੇ ਪਤੀ ਨਾਲ ਵਿਆਹ ਕਰਨਾ ਚਾਹੁੰਦੀ ਹੈ ਇਹ ਟੀ. ਵੀ. ਅਦਾਕਾਰਾ

surbhi jyoti
17 March, 2018 10:58:17 AM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਸੁਰਭੀ ਜੋਤੀ ਅਕਸਰ ਹੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਰਹਿੰਦੀਆਂ ਹਨ । ਸੁਰਭੀ ਕਦੇ ਆਪਣੀ ਹੌਟ ਤਸਵੀਰਾਂ ਅਤੇ ਕਦੇ ਆਪਣੇ ਬਿਆਨਾਂ ਨੂੰ ਲੈ ਕੇ ਮੀਡੀਆ ਦੀਆਂ ਸੁੱਰਖੀਆਂ ਵਿਚ ਆ ਜਾਂਦੀ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ। ਦਰਅਸਲ, ਉਹ ਇਕ ਚੈਟ ਸ਼ੋਅ 'ਟੇਬਲ ਫਾਰ ਟੂ' ਵਿਚ ਆਪਣੀ ਫ੍ਰੈਂਡ ਸੁਰਭੀ ਚੰਦਨਾ ਨਾਲ ਗੈਸਟ ਦੇ ਰੂਪ ਵਿਚ ਆਈ ਹੋਈ ਸੀ। ਇਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਹਿ ਦਿੱਤਾ ਕਿ ਉਹ ਕਰਨ ਸਿੰਘ ਗਰੋਵਰ ਨਾਲ ਵਿਆਹ ਕਰਨਾ ਚਾਹੁੰਦੀ ਹੈ। ਉਨ੍ਹਾਂ ਦੇ ਇਸ ਜਵਾਬ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਖੂਬ ਖਿਚਾਈ ਹੋ ਰਹੀ ਹੈ। ਤੁਹਾਨੂੰ ਪਤਾ ਹੋਵੇਗਾ ਕਿ ਕਰਨ ਪਹਿਲਾਂ ਤੋਂ ਹੀ ਸ਼ਾਦੀਸ਼ੁੱਦਾ ਹਨ ਅਤੇ ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਉਨ੍ਹਾਂ ਦੀ ਪਤਨੀ ਹਨ। ਆਓ, ਵਿਸਥਾਰ ਨਾਲ ਜਾਣਦੇ ਹਾਂ ਇਸ ਪੂਰੇ ਘਟਨਾਕਰਮ ਦੇ ਬਾਰੇ 'ਚ।
Punjabi Bollywood Tadka
ਸ਼ੋਅ ਵਿਚ ਸੁਰਭੀ ਜੋਤੀ ਕੋਲੋਂ ਪੁੱਛਿਆ ਗਿਆ, ''ਕਰਨ ਸਿੰਘ ਗਰੋਵਰ, ਜੋਰਾਵਰ ਸਿੰਘ ਅਤੇ ਵਰੁਣ ਟਰਕੇ 'ਚੋਂ ਉਹ ਕਿਸ ਨੂੰ ਮਾਰਨਾ, ਕਿਸ ਨਾਲ ਵਿਆਹ ਕਰਨਾ ਅਤੇ ਕਿਸ ਦੇ ਨਾਲ ਹੁੱਕ-ਅਪ ਕਰਨਾ ਚਾਵੇਗੀ?''
Punjabi Bollywood Tadka
ਸੁਰਭੀ ਜੋਤੀ ਨੇ ਇਸ ਦੇ ਜਵਾਬ ਵਿਚ ਕਿਹਾ ਕਿ ਉਹ ਬਿਪਾਸ਼ਾ ਬਾਸੂ ਦੇ ਪਤੀ ਕਰਨ ਸਿੰਘ ਗਰੋਵਰ ਨਾਲ ਵਿਆਹ ਕਰਨਾ ਚਾਵੇਗੀ।
Punjabi Bollywood Tadka
ਉਨ੍ਹਾਂ ਨੇ ਕਿਹਾ ਕਿ ਉਹ ਵਰੁਣ ਨੂੰ 'ਮਾਰਨਾ' ਚਾਵੇਗੀ।
Punjabi Bollywood Tadka
ਇਸ ਤੋਂ ਇਲਾਵਾ, ਉਹ ਜੋਰਾਵਰ ਸਿੰਘ ਨਾਲ ਹੁੱਕ-ਅਪ ਕਰਨਾ ਪਸੰਦ ਕਰੇਗੀ।
Punjabi Bollywood Tadka
ਸ਼ੋਅ ਵਿਚ ਸੁਰਭੀ ਕੋਲੋਂ ਇਹ ਵੀ ਪੁੱਛਿਆ ਗਿਆ ਕਿ ਕਿਹੜਾ ਟੀ. ਵੀ. ਐਕਟਰ ਸ਼ਰਟਲੈੱਸ ਲੁੱਕ 'ਚ ਵਧੀਆ ਲੱਗਦਾ ਹੈ।
Punjabi Bollywood Tadka
ਸੁਰਭੀ ਦਾ ਜਵਾਬ ਸੀ, ਕਰਨ ਸਿੰਘ ਗਰੋਵਰ।
Punjabi Bollywood Tadka
ਇਸ ਤੋਂ ਇਲਾਵਾ, ਉਨ੍ਹਾਂ ਨੇ ਬਿਪਾਸ਼ਾ ਬਾਸੂ ਦੀ ਨਕਲ ਕਰਦੇ ਹੋਏ ਕਿਹਾ,''ਓਹ! ਮੇਰਾ ਪਤੀ ਕਿੱਥੇ ਹੈ?''
Punjabi Bollywood Tadka
ਦੱਸ ਦਈਏ ਕਿ ਸੁਰਭੀ ਜੋਤੀ ਟੀ. ਵੀ. ਸ਼ੋਅ 'ਕੋਈ ਲੋਟ ਕੇ ਆਇਆ ਹੈ' ਵਿਚ ਕੰਮ ਕਰ ਚੁੱਕੀ ਹੈ।
Punjabi Bollywood Tadka
ਸੁਰਭੀ ਜਲਦੀ ਹੀ ਏਕਤਾ ਕਪੂਰ ਦੇ ਟੀ. ਵੀ. ਸ਼ੋਅ 'ਨਾਗਿਣ' ਵਿਚ ਵੀ ਨਜ਼ਰ ਆਉਣ ਵਾਲੀ ਹੈ।


Tags: Surbhi JyotiBipasha BasuKaran Singh GroverKoi Laut Ke Aaya HaiNaagin 3

Edited By

Manju

Manju is News Editor at Jagbani.