FacebookTwitterg+Mail

Video: ਸੁਰਜੀਤ ਭੁੱਲਰ ਦਾ ਸਿੰਗਲ ਟਰੈਕ 'ਕੀ ਕਹੂੰਗੀ' ਹੋਇਆ ਰਿਲੀਜ਼

surjit bhullar
17 July, 2017 01:10:08 PM

ਜਲੰਧਰ— 'ਮਿੱਤਰਾਂ ਦਾ ਰੰਗ', 'ਗੇੜੀ ਛੇੜੀ', 'ਪ੍ਰੀਤੀ', 'ਕਿਤਾਬ', 'ਮੌਸਮ', 'ਫੇਲ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਚਰਚਾ ਵਿਚ ਆਏ ਗਾਇਕ ਸੁਰਜੀਤ ਭੁੱਲਰ ਦਾ ਨਵਾਂ ਸਿੰਗਲ ਟਰੈਕ 'ਕੀ ਕਹੂੰਗੀ' 17 ਜੁਲਾਈ ਨੂੰ ਪੇਸ਼ਕਾਰ ਕੁਲਵਿੰਦਰ ਗਿੱਲ ਤੇ ਸਾਗਾ ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।

ਜਾਣਕਾਰੀ ਦਿੰਦਿਆਂ ਗੁਰਪ੍ਰੀਤ ਭਿੱਖੀਵਿੰਡ ਤੇ ਜਸਵਿੰਦਰ ਭੱਟੀ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਦੇਸੀ ਰੂਟਜ਼ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਮਨਿੰਦਰ ਕੈਲੀ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਜਸ ਪੇਸੀ ਵੱਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ- ਨਾਲ ਪੀ. ਟੀ. ਸੀ. ਪੰਜਾਬੀ, ਪੀ. ਟੀ. ਸੀ. ਚੱਕਦੇ 'ਤੇ 11 ਵਜੇ ਸਵੇਰੇ ਚਲਾਇਆ ਜਾਵੇਗਾ।


Tags: Surjit bhullarki kahungiPunjabi singerਸੁਰਜੀਤ ਭੁੱਲਰਕੀ ਕਹੂੰਗੀ