FacebookTwitterg+Mail

ਸੁਰਵੀਨ ਨੇ ਪਾਲੀਵੁੱਡ 'ਚ ਬਣਾਈ ਇਕ ਵੱਖਰੀ ਪਛਾਣ, ਪੜ੍ਹੋ ਸੁਰਵੀਨ ਦਾ ਹੁਣ ਤੱਕ ਦਾ ਸਫਰ (Pics)

    1/13
28 March, 2017 03:04:41 PM
ਚੰਡੀਗੜ੍ਹ- ਅਦਾਕਾਰਾ ਸੁਰਵੀਨ ਚਾਵਲਾ ਦਾ ਜਨਮ ਚੰਡੀਗੜ੍ਹ ਹੋਇਆ ਹੈ। ਸੁਰਵੀਨ ਨੇ ਚੰਡੀਗੜ੍ਹ ਕਾਲੇਜ ਫਾਰ ਵੂਮੈਨ ਤੋਂ ਇੰਗਲਿਸ਼ 'ਚ ਗ੍ਰੈਜੁਏਸ਼ਨ ਕੀਤੀ ਹੈ। ਸੁਰਵੀਨ ਚਾਵਲਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪ੍ਰੋਗਰਾਮ 'ਕਹੀਂ ਤੋਂ ਹੋਗਾ' ਨਾਲ ਕੀਤੀ ਸੀ। ਇਸ ਦੇ ਬਾਅਦ ਉਹ ਕਈ ਟੀ. ਵੀ. ਪ੍ਰੋਗਰਾਮਜ਼ 'ਚ ਨਜ਼ਰ ਆ ਚੁੱਕੀ ਹੈ। ਸੁਰਵੀਨ ਨੇ ਇਕ ਡਾਂਸ ਰਿਐਲਟੀ ਸ਼ੋਅ 'ਚ ਕ੍ਰਿਕੇਟਰ ਐੱਸ. ਸ਼੍ਰੀਸੰਥ ਨਾਲ ਜੋੜੀ ਦੇ ਤੌਰ 'ਤੇ ਹਿੱਸਾ ਲਿਆ ਸੀ।
ਦੱਸ ਦਈਏ ਕਿ ਸੁਰਵੀਨ ਨੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਕੰਮ ਕੀਤਾ ਹੈ। ਸੁਰਵੀਨ ਨੇ ਫਿਲਮ 'ਹੇਟ ਸਟੋਰੀ 2' 'ਚ ਮੈਨ ਲੀਡ ਨਾਲ ਡੈਬਿਊ ਕੀਤਾ ਸੀ। ਇਸ ਫਿਲਮ 'ਚ ਸੁਰਵੀਨ ਨੇ ਕਾਫੀ ਬੋਲਡ ਸੀਨਜ਼ ਵੀ ਦਿੱਤੇ ਸਨ, ਜਿਸ ਦੇ ਬਾਅਦ ਲੋਕ ਉਨ੍ਹਾਂ ਨੂੰ ਹੋਰ ਪਸੰਦ ਕਰਨ ਲੱਗ ਪਏ। ਬਾਲੀਵੁੱਡ 'ਚ ਆਉਣ ਤੋਂ ਪਹਿਲੇ ਸੁਰਵੀਨ ਤਮਿਲ, ਤੇਲਗੁ, ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਪੰਜਾਬੀ ਫਿਲਮਾਂ 'ਚ ਸੁਰਵੀਨ ਇਕ ਮਸ਼ਹੂਰ ਨਾਂ ਹੈ। ਸੁਰਵੀਨ ਨੂੰ ਪੰਜਾਬੀ ਫਿਲਮਾਂ ਲਈ ਕਾਫੀ ਸਾਰੇ ਐਵਾਰਡ ਵੀ ਮਿਲ ਚੁੱਕੇ ਹਨ। ਸੁਰਵੀਨ ਨੇ ਕੁਝ ਸਮੇਂ ਪਹਿਲੇ ਦੱਸਿਆ ਸੀ ਕਿ ਉਨ੍ਹਾਂ ਨੂੰ ਕਾਸਟਿੰਗ ਕਾਊਚ ਦਾ ਸਾਹਮਣਾ ਵੀ ਕਰਨਾ ਪਿਆ ਸੀ। ਦੱਸ ਦਈਏ ਕਿ ਫਿਲਮ 'ਪਾਰਚਡ' 'ਚ ਸੁਰਵੀਨ ਚਾਵਲਾ ਦਾ ਕਾਫੀ ਹੌਟ ਅੰਦਾਜ਼ ਦੇਖਣ ਨੂੰ ਮਿਲਿਆ ਸੀ।

Tags: Surveen Chawla Kahin To hoga Hate Story 2pollywoodਸੁਰਵੀਨ ਚਾਵਲਾ ਕਹੀਂ ਤੋਂ ਹੋਗਾਹੇਟ ਸਟੋਰੀ 2

About The Author

Anuradha Sharma

Anuradha Sharma is News Editor at Jagbani.