FacebookTwitterg+Mail

ਸੁਰਵੀਨ ਚਾਵਲਾ ਤੇ ਰਾਜੀਵ ਦੀ ਵੈੱਬ ਸੀਰੀਜ਼ 'ਹਕ ਸੇ' ਦਾ ਟਰੇਲਰ ਰਿਲੀਜ਼

surveen chawla
31 March, 2018 12:36:54 PM

ਮੁੰਬਈ(ਬਿਊਰੋ)— ਟੀ. ਵੀ. ਦੀ ਕੁਈਨ ਏਕਤਾ ਕਪੂਰ ਨੇ ਜਦੋਂ ਤੋਂ ਡਿਜ਼ੀਟਲ ਦੁਨੀਆ 'ਚ ਕਦਮ ਰੱਖਿਆ ਹੈ, ਉਦੋਂ ਤੋਂ ਲੋਕ ਅਜਿਹੀਆਂ ਕਈ ਕਹਾਣੀਆਂ ਨੂੰ ਆਸਾਨੀ ਨਾਲ ਦੇਖ ਰਹੇ ਹਨ, ਜਿਨ੍ਹਾਂ ਨੂੰ ਉਹ ਅੱਜ ਤੱਕ ਸਿਰਫ ਫਿਲਮਾਂ 'ਚ ਹੀ ਦੇਖਦੇ ਸਨ। ਏਕਤਾ ਕਪੂਰ ਦੇ ਏ. ਐੱਲ. ਟੀ. ਬਾਲਾਜੀ ਨਾਂ ਦੇ ਡਿਜ਼ੀਟਲ ਪਲੇਟਫਾਰਮ 'ਤੇ ਹੁਣ ਤੱਕ ਕਈ ਸ਼ੋਅ ਲਾਂਚ ਕੀਤੇ ਜਾ ਚੁੱਕੇ ਹਨ ਤੇ ਲਗਭਗ ਹਰੇਕ ਸ਼ੋਅ ਦਰਸ਼ਕਾਂ ਦੀ ਪਸੰਦ 'ਤੇ ਖਰਾ ਉਤਰ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਇਸੇ ਪਲੇਟਫਾਰਮ 'ਤੇ ਏਕਤਾ ਕਾਫੀ ਸ਼ੋਅ ਲੈ ਕੇ ਆਉਣ ਦੀ ਯੋਜਨਾ ਬਣਾ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਰਾਜੀਵ ਖੰਡੇਵਾਲ ਤੇ ਸੁਰਵੀਨ ਚਾਵਲਾ ਨੇ ਸਟਾਰਰ ਸ਼ੋਅ 'ਹਕ ਸੇ' ਨੂੰ ਲਾਂਚ ਕੀਤਾ ਹੈ। ਇਸ ਸ਼ੋਅ ਨੂੰ ਵੀ ਲੋਕ ਕਾਫੀ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਆਉਣ ਵਾਲੇ ਦਿਨਾਂ 'ਚ ਇਸ ਸ਼ੋਅ 'ਚ ਕਈ ਟਿਵਸਟ ਆਉਣ ਵਾਲੇ ਹਨ। ਇਸ ਸਾਲ ਦੀ ਸ਼ੁਰੂਆਤ 'ਚ ਹੀ ਏਕਤਾ ਨੇ ਇਸ ਸ਼ੋਅ ਦੇ ਪਹਿਲੇ ਟਰੇਲਰ ਨੂੰ ਲਾਂਚ ਕੀਤਾ ਸੀ ਤੇ ਹੁਣ ਇਸ ਦੇ ਦੂਜੇ ਟਰੇਲਰ ਨੂੰ ਵੀ ਰਿਲੀਜ਼ ਕੀਤਾ ਹੈ।

ਦੱਸਣਯੋਗ ਹੈ ਕਿ 'ਹਕ ਸੇ' ਦੀ ਕਹਾਣੀ ਲਿਟਿਲ ਵੂਮੈਨ ਸਾਹਿਤ ਤੋਂ ਪ੍ਰੇਰਿਤ ਹੈ। ਇਸ ਸ਼ੋਅ ਦੀ ਕਹਾਣੀ ਕਸ਼ਮੀਰ ਦੇ ਮਿਰਜਾ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਪਰਿਵਾਰ 'ਚ ਇਕ ਮਾਂ ਤੇ 4 ਬੇਟੀਆਂ ਹਨ ਤੇ ਚਾਰੇ ਭੈਣਾਂ ਆਪਣੀ ਜ਼ਿੰਦਗੀ 'ਚ ਕੁਝ ਨਾ ਕੁਝ ਕਰਨ ਦਾ ਸੁਪਨਾ ਦੇਖ ਰਹੀਆਂ ਹੁੰਦੀਆਂ ਹਨ। ਗੱਲ ਉਦੋਂ ਵਿਗੜਨ ਲੱਗਦੀ ਹੈ ਜਦੋਂ ਮਿਰਜਾ ਪਰਿਵਾਰ ਨੂੰ ਕਾਲ/ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਘਰ ਦੀ ਮੁੱਖੀਆ ਯਾਨੀ ਮਿਰਜਾ ਭੈਣਾਂ ਦੀ ਮਾਂ ਘਰ ਦੇ ਕੀਮਤੀ ਸਮਾਨ ਨੂੰ ਵੇਚਨ ਲਈ ਮਜ਼ਬੂਰ ਹੋ ਜਾਂਦੀ ਹੈ। ਦੂਜੇ ਪਾਸੇ ਆਪਣੀਆਂ ਅੱਖਾਂ 'ਚ ਸੁਪਨੇ/ਖੁਆਬ ਪਾਲ ਰਹੀਆਂ ਮਿਰਜਾ ਪਰਿਵਾਰ ਦੀਆਂ ਬੇਟੀਆਂ ਦੇ ਰਾਹ 'ਚ ਔਕੜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ 'ਚ ਕੀ ਉਹ ਆਪਣੇ ਸੁਪਨਿਆਂ ਨੂੰ ਆਸਾਨੀ ਨਾਲ ਪੂਰਾ ਕਰ ਸਕਣਗੀਆਂ ਜਾਂ ਫਿਰ ਜ਼ਿੰਦਗੀ 'ਚ ਆ ਰਹੀਆਂ ਮੁਸ਼ਕਿਲਾਂ 'ਚ ਫਸ ਕੇ ਬੈਠ ਜਾਂਦੀਆਂ ਹਨ।


Tags: Haq SeOfficial TrailerRajeev KhandelwalSurveen ChawlaWeb SeriesALTBalaji

Edited By

Sunita

Sunita is News Editor at Jagbani.