FacebookTwitterg+Mail

Pics : 'ਬਿੱਗ ਬੌਸ' 'ਚ ਐਂਟਰੀ ਨੂੰ ਲੈ ਕੇ ਸੁਰਵੀਨ ਨੇ ਆਖੀ ਇਹ ਗੱਲ

    1/6
07 October, 2015 05:05:05 PM
ਮੁੰਬਈ- 'ਹੇਟ ਸਟੋਰੀ 2' ਦੀ ਅਭਿਨੇਤਰੀ ਸੁਰਵੀਨ ਚਾਵਲਾ ਨੇ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 9 ਦਾ ਹਿੱਸਾ ਬਣਨ ਦੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਨਾਲ ਖਾਰਜ ਕੀਤਾ ਹੈ। ਸਲਮਾਨ ਖਾਨ ਵਲੋਂ ਹੋਸਟ ਕੀਤੇ ਜਾਣ ਵਾਲੇ ਸ਼ੋਅ 'ਚ ਸੁਰਵੀਨ ਦੇ ਸ਼ਿਰਕਤ ਕਰਨ ਦੀਆਂ ਖਬਰਾਂ ਪਿਛਲੇ ਕਈ ਦਿਨਾਂ ਤੋਂ ਆ ਰਹੀਆਂ ਸਨ।
ਸਾਰੀਆਂ ਖਬਰਾਂ ਤੇ ਅਫਵਾਹਾਂ 'ਤੇ ਰੋਕ ਲਗਾਉਂਦਿਆਂ ਸੁਰਵੀਨ ਨੇ ਕਿਹਾ ਕਿ ਉਹ 'ਬਿੱਗ ਬੌਸ' ਲਈ ਠੀਕ ਇਨਸਾਨ ਨਹੀਂ ਹੈ। ਸੁਰਵੀਨ ਨੇ ਕਿਹਾ, 'ਮੈਂ ਸ਼ੋਅ ਦੀ ਵੱਡੀ ਫੈਨ ਹਾਂ ਪਰ ਮੈਂ ਸ਼ੋਅ ਲਈ ਸਹੀ ਇਨਸਾਨ ਨਹੀਂ ਹਾਂ। 'ਬਿੱਗ ਬੌਸ' ਅੰਤਰਰਾਸ਼ਟਰੀ ਰਿਐਲਿਟੀ ਸ਼ੋਅ 'ਬਿੱਗ ਬ੍ਰਦਰ' ਦਾ ਹਿੰਦੀ ਵਰਜ਼ਨ ਹੈ। ਇਸ 'ਚ ਵੱਖ-ਵੱਖ ਸਿਤਾਰੇ 24 ਘੰਟੇ ਕੈਮਰਿਆਂ ਦੀ ਨਜ਼ਰ 'ਚ ਰਹਿੰਦੇ ਹਨ। ਇਸ ਵਾਰ ਸ਼ੋਅ ਦਾ ਥੀਮ 'ਡਬਲ ਟ੍ਰਬਲ' ਹੈ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਸੁਰਵੀਨ ਚਾਵਲਾ ਬਿੱਗ ਬੌਸ Surveen Chawla Bigg Boss