FacebookTwitterg+Mail

First Look : ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ 'Romeo Akbar Walter' ਦਾ ਪੋਸਟਰ ਹੋਇਆ ਰਿਲੀਜ਼

    1/2
27 March, 2017 10:56:35 AM

ਮੁੰਬਈ— ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਆਉਣ ਵਾਲੀ ਫਿਲਮ 'ਰੋਮੀਓ ਅਕਬਰ ਵਾਲਟਰ' ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ। ਬੀਤੇ ਦਿਨ ਸੁਸ਼ਾਂਤ ਨੇ ਖੁਦ ਸੋਸ਼ਲ ਮੀਡੀਆ 'ਤੇ ਇਸ ਫਿਲਮ ਪਹਿਲੇ ਦੋ ਪੋਸਟਰ ਸ਼ੇਅਰ ਕੀਤੇ ਹਨ। ਇਸ ਪੋਸਟਰ 'ਤੇ 'OUR HERO? THEIR SPY??' ਲਿਖਿਆ ਹੋਇਆ ਹੈ। ਜਿਸ ਦਾ ਮਤਲਬ ਸਾਡਾ ਹੀਰੋ, ਉਨ੍ਹਾਂ ਦਾ ਜਾਸੂਸ'। ਇਸ ਫਿਲਮ ਦਾ ਨਿਰਦੇਸ਼ਕ ਰੋਬੀ ਗਰੇਵਾਲ ਨੇ ਕੀਤਾ ਹੈ। ਇਹ ਫਿਲਮ ਇਕ ਸੱਚੀ ਘਟਨਾ 'ਤੇ ਆਧਾਰਿਤ ਹੈ। ਇਸ ਫਿਲਮ ਦੀ ਕਹਾਣੀ 1971 ਦੀ ਲੜਾਈ ਦੇ ਇਰਧ-ਗਿਰਧ ਘੁੰਮਦੀ ਹੈ।

ਜ਼ਿਕਰਯੋਗ ਹੈ ਕਿ ਇਹ ਫਿਲਮ 2018 'ਚ ਰਿਲੀਜ਼ ਹੋਵੇਗੀ ਪਰ ਇਸ ਦੀ ਰਿਲੀਜ਼ ਤਾਰੀਖ ਦੀ ਕੋਈ ਘੋਸ਼ਨਾ ਨਹੀਂ ਹੋਈ ਹੈ। ਸੁਸ਼ਾਂਤ ਸਿੰਘ ਇਸ ਤੋਂ ਪਹਿਲਾਂ ਫਿਲਮ 'ਐੱਮ. ਐੱਸ. ਧੋਨੀ ਦਿ ਅਨਟੋਲਡ ਸਟੋਰੀ' 'ਚ ਨਜ਼ਰ ਆ ਚੁੱਕੇ ਹਨ। ਇਸ ਫਿਲਮ ਤੋਂ ਸੁਸ਼ਾਂਤ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਮਿਲਿਆ ਹੈ। ਇਸ ਤੋਂ ਇਲਾਵਾ ਫਿਲਮ ਨੇ ਬਾਕਸਆਫਿਸ 'ਤੇ ਵੀ ਕਾਫੀ ਵਧੀਆ ਕਾਰੋਬਾਰ ਕੀਤਾ ਸੀ।


Tags: Sushant Singh Rajput romeo akbar walter M S Dhoni The Untold Story Robby Grewal ਸੁਸ਼ਾਂਤ ਸਿੰਘ ਰੋਮੀਓ ਅਕਬਰ ਵਾਲਟਰ