FacebookTwitterg+Mail

ਸੁਸ਼ਾਂਤ ਦੇ ਜਨਮਦਿਨ 'ਤੇ ਪ੍ਰੇਮਿਕਾ ਨੇ ਮੰਗੀ ਇਹ ਸਪੈਸ਼ਲ ਵਿਸ਼

sushant singh rajput
21 January, 2018 07:22:25 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਅੱਜ ਆਪਣਾ 32ਵਾਂ (21 ਜਨਵਰੀ, 1986) ਜਨਮਦਿਨ ਮਨਾ ਰਹੇ ਹਨ। 'ਰਾਬਤਾ' ਸਟਾਰਰ ਕ੍ਰਿਤੀ ਸੈਨਨ ਨੇ ਆਪਣੇ  ਸਹਿ-ਅਭਿਨੇਤਾ ਤੇ ਕਥਿਤ ਪ੍ਰੇਮੀ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਪੈਸ਼ਲ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਹੈ।

ਹਾਲ ਹੀ 'ਚ ਕ੍ਰਿਤੀ ਨੇ ਟਵਿਟਰ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਸੁਸ਼ਾਂਤ ਹਮੇਸ਼ਾ ਬੱਚਿਆਂ ਵਾਂਗ ਹਮੇਸ਼ਾ ਹਸਦੇ ਰਹੋ, ਜੋ ਤੁਸੀਂ ਚਾਹੁੰਦੇ ਹੋ ਤੁਹਾਡੀ ਵਿਸ਼ ਪੂਰੀ ਹੋਵੇ''। ਕ੍ਰਿਤੀ ਤੇ ਸੁਸ਼ਾਂਤ ਨੇ ਪਿੱਛਲੇ ਸਾਲ ਰਿਲੀਜ਼ ਹੋਈ ਫਿਲਮ 'ਰਾਬਤਾ' ਫਿਲਮ 'ਚ ਇਕੱਠੇ ਨਜ਼ਰ ਆਏ ਸਨ। ਇਸ ਫਿਲਮ ਭਾਵੇ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ ਪਰ ਦੋਵਾਂ ਦੀ ਜੋੜੀ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ।


Tags: Sushant Singh Rajput Birthday Kriti Sanon Twitter Wish Bollywood Actor

Edited By

Kapil Kumar

Kapil Kumar is News Editor at Jagbani.