FacebookTwitterg+Mail

B'Day Spcl: ਸੁਸ਼ਾਂਤ ਸਿੰਘ ਦੇ ਜਨਮਦਿਨ 'ਚ ਹੁਮਾ, ਪ੍ਰੀਤੀ ਸਮੇਤ ਪੁੱਜੀਆਂ ਕਈ ਹਸਤੀਆਂ, ਦੇਖੋ ਤਸਵੀਰਾਂ

    1/10
21 January, 2017 02:57:05 PM
ਮੁੰਬਈ- ਟੀ. ਵੀ. ਦੀ ਦੁਨੀਆ ਤੋਂ ਬਾਲੀਵੁੱਡ 'ਚ ਆਪਣਾ ਵੱਡਾ ਮੁਕਾਮ ਹਾਸਲ ਕਰਨ ਵਾਲੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਅੱਜ ਜਨਮਦਿਨ ਹੈ। ਸੁਸ਼ਾਂਤ ਅੱਜ 31 ਸਾਲ ਦੇ ਹੋ ਗਏ ਹਨ। ਸੁਸ਼ਾਂਤ ਨੇ ਟੀ. ਵੀ. ਪ੍ਰੋਗਰਾਮ 'ਪਵਿੱਤਰ ਰਿਸ਼ਤਾ' ਨਾਲ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਪ੍ਰੋਗਰਾਮ 'ਕਿਸ ਦੇਸ ਮੇਂ ਹੈ ਮੇਰਾ ਦਿਲ' 'ਚ ਵੀ ਸੁਸ਼ਾਂਤ ਨਜ਼ਰ ਆਏ ਸਨ। ਅੱਜ ਸੁਸ਼ਾਂਤ ਬਾਲੀਵੁੱਡ ਦੇ ਅਦਾਕਾਰ ਦੇ ਰੂਪ 'ਚ ਉਭਰ ਚੁੱਕੇ ਹਨ। ਹੁਣ ਸਾਰੇ ਡਾਇਰੈਕਟਰ ਦੀ ਪਸੰਦ ਬਣ ਚੁੱਕੇ ਹਨ ਸੁਸ਼ਾਂਤ। ਸੁਸ਼ਾਂਤ ਹੁਣ ਕਿਸੇ ਵੀ ਪਛਾਣ ਦੇ ਮੋਹਤਾਜ਼ ਨਹੀਂ ਹਨ।
ਤੁਹਾਨੂੰ ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ 'ਧੋਨੀ: ਦਿ ਅਨਟੋਲਡ ਸਟੋਰੀ' ਸੁਪਰਹਿੱਟ ਰਹੀ ਸੀ। ਸੁਸ਼ਾਂਤ ਦਾ ਫਿਲਮੀ ਕਰਿਅਰ ਸਾਲ 2013 'ਚ ਆਈ ਫਿਲਮ 'ਕਾਈ ਪੋ ਚੇ' ਨਾਲ ਸ਼ੁਰੂ ਹੋਇਆ ਅਤੇ ਉਸ ਦੇ ਬਾਅਦ ਉਹ ਬਾਲੀਵੁੱਡ 'ਚ ਅੱਗੇ ਵੱਧਦੇ ਹੀ ਗਏ। ਸੁਸ਼ਾਂਤ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਦੋਸਤ ਰੋਹਿਨੀ ਅੱਯਰ ਨੇ ਇਕ ਪਾਰਟੀ ਹੋਸਟ ਕੀਤੀ ਸੀ। ਇਸ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਪੁੱਜੀਆਂ, ਜਿਸ 'ਚ ਹੁਮਾ ਕੁਰੈਸ਼ੀ ਵੀ ਸ਼ਾਮਲ ਹੈ। ਸੁਸ਼ਾਂਤ ਦੇ ਜਨਮਦਿਨ 'ਚ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਵੀ ਨਜ਼ਰ ਆਈ। ਐਥਨਿਕ ਲੁੱਕ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਤੋਂ ਇਲਾਵਾ ਕ੍ਰਿਤੀ ਸੈਨਨ, ਵਰੁਣ ਸ਼ਰਮਾ, ਆਰ ਮਾਧਵਨ, ਸੂਰਜ ਪੰਚੋਲੀ ਆਦਿ ਸਿਤਾਰੇ ਸ਼ਾਮਲ ਸਨ।

Tags: ਸੁਸ਼ਾਂਤ ਸਿੰਘ ਰਾਜਪੂਤ ਜਨਮਦਿਨਪਵਿੱਤਰ ਰਿਸ਼ਤਾSushant Singh Rajput birthday Pavitra rishta Dhoni The Untold Storyਧੋਨੀ ਦਿ ਅਨਟੋਲਡ ਸਟੋਰੀ

About The Author

Anuradha Sharma

Anuradha Sharma is News Editor at Jagbani.