FacebookTwitterg+Mail

ਬੇਹੱਦ ਹੌਟ ਅੰਦਾਜ਼ 'ਚ ਟੈਟੂ ਫਲਾਂਟ ਕਰਦੀ ਦਿਖੀ ਸੁਸ਼ਮਿਤਾ ਸੇਨ

sushmita sen
18 March, 2018 11:42:37 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨ ਅਕਸਰ ਆਪਣੀ ਖੂਬਸੂਰਤੀ ਕਰਕੇ ਚਰਚਾ 'ਚ ਰਹਿੰਦੀ ਹੈ। ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਸੁਸ਼ਮਿਤਾ ਨੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ ਜੋ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਦਰਸਅਲ, ਸੁਸ਼ਮਿਤਾ ਨੇ ਆਪਣੀ ਕਮਰ 'ਤੇ ਟਾਈਗਰ ਦਾ ਇਕ ਟੈਟੂ ਬਣਾਇਆ ਹੈ, ਜਿਸਦੀ ਤਸਵੀਰ ਉਸਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

Punjabi Bollywood Tadka
ਸੁਸ਼ਮਿਤਾ ਦੀ ਇਸ ਤਸਵੀਰ ਦੀ ਗੱਲ ਕਰੀਏ ਤਾਂ ਉਹ ਬਲੈਕ ਕਲਰ ਦੀ ਬਿਕਨੀ ਪਹਿਨ ਟੈਟੂ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਜਿਸ ਹੌਟ ਸਟਾਇਲ 'ਚ ਸੁਸ਼ਮਿਤਾ ਨੇ ਆਪਣਾ ਟੈਟੂ ਦਿਖਾਇਆ ਹੈ। ਉਸਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸੁਸ਼ਮਿਤਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ ਕਰੀਬ 2.1 ਮਿਲੀਅਨ ਫਾਲੋਅਰਜ਼ ਹਨ।


Tags: Sushmita Sen Instagram Tattoo Tiger Flaunt Bollywood Actress

Edited By

Kapil Kumar

Kapil Kumar is News Editor at Jagbani.