FacebookTwitterg+Mail

ਪ੍ਰਸਿੱਧ ਸਿੰਗਲ ਮੌਮ ਸੁਸ਼ਮਿਤਾ ਨੇ ਬੇਟੀ ਦੀ ਬਰਥਡੇ ਪਾਰਟੀ 'ਚ ਇੰਝ ਕੀਤੀ ਮਸਤੀ (ਦੇਖੋ ਤਸਵੀਰਾਂ)

    1/12
28 August, 2016 05:41:45 PM
ਮੁੰਬਈ— ਅਭਿਨੇਤਰੀ ਸੁਸ਼ਮਿਤਾ ਸੇਨ ਦੀ ਛੋਟੀ ਬੇਟੀ ਅਲੀਸ਼ਾ 7 ਸਾਲ ਦੀ ਹੋ ਗਈ ਹੈ। ਬਰਥਡੇ ਦੇ ਮੌਕੇ 'ਤੇ ਸ਼ਨੀਵਾਰ ਰਾਤ ਰੱਖੀ ਗਈ ਇਸ ਪਾਰਟੀ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੁਸ਼ਮਿਤਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਸੁਸ਼ਮਿਤਾ ਨੇ ਬੇਟੀ ਦਾ ਬਰਥਡੇ ਖਾਸ ਬਣਾਉਣ ਲਈ ਕਾਫੀ ਮਿਹਨਤ ਕੀਤੀ ਹੈ।
ਦੱਸਣਯੋਗ ਹੈ ਕਿ ਸੁਸ਼ਮਿਤਾ ਦੀ ਬੇਟੀ ਨਾਲ ਉਸ ਦੀ ਕਰੀਬੀ ਦੋਸਤ ਰੋਬਲ ਨਾਗੀ ਦੇ ਬੇਟੇ ਵਿਵਾਨ ਦਾ ਬਰਥਡੇ ਵੀ ਸੈਲੀਬ੍ਰੇਟ ਕੀਤਾ ਗਿਆ। ਸੁਸ਼ਮਿਤਾ ਬਾਲੀਵੁੱਡ ਦੀ ਸਭ ਤੋਂ ਪ੍ਰਸਿੱਧ ਸਿੰਗਲ ਮਮੀਜ਼ 'ਚੋਂ ਇਕ ਹੈ। ਉਨ੍ਹਾਂ ਨੇ ਦੋ ਬੇਟੀਆਂ ਨੂੰ ਗੋਦ ਲਿਆ ਹੈ। ਜਨਵਰੀ 2010 'ਚ ਉਨ੍ਹਾਂ ਨੇ ਅਲੀਸ਼ਾ ਨੂੰ ਗੋਦ ਲਿਆ ਸੀ। ਗੋਦ ਲੈਣ ਸਮੇਂ ਅਲੀਸ਼ਾ 3 ਮਹੀਨਿਆਂ ਦੀ ਸੀ, ਜੋ ਹੁਣ 7 ਸਾਲ ਦੀ ਹੋ ਚੁਕੀ ਹੈ।

Tags: ਸੁਸ਼ਮਿਤਾ ਸੇਨ ਬੇਟੀ ਬਰਥਡੇ ਪਾਰਟੀ Sushmita Sen Daughter Birthday Party