FacebookTwitterg+Mail

ਮਾਡਲਿੰਗ ਦੇ ਦਿਨਾਂ 'ਚ ਅਜਿਹੀ ਦਿਖਦੀ ਸੀ ਸੁਸ਼ਮਿਤਾ ਸੇਨ, ਹੁਣ ਬਦਲ ਗਈ ਲੁੱਕ (ਦੇਖੋ ਤਸਵੀਰਾਂ)

    1/10
21 May, 2017 04:28:44 PM
ਮੁੰਬਈ— ਬਾਲੀਵੁੱਡ ਦੀ ਸਟਾਈਲਿਸ਼ ਅਭਿਨੇਤਰੀ ਸੁਸ਼ਮਿਤਾ ਸੇਨ ਨੂੰ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆਂ 23 ਸਾਲ ਹੋ ਗਏ ਹਨ। 21 ਮਈ, 1994 ਨੂੰ 18 ਸਾਲ ਦੀ ਉਮਰ 'ਚ ਸੁਸ਼ਮਿਤਾ ਭਾਰਤ ਵਲੋਂ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ ਸੀ। ਸੁਸ਼ਮਿਤਾ ਦੀ ਗਿਣਤੀ ਅੱਜ ਵੀ ਸਫਲ ਮਾਡਲਾਂ 'ਚ ਹੁੰਦੀ ਹੈ ਪਰ ਬਤੌਰ ਅਭਿਨੇਤਰੀ ਉਹ ਇੰਨੀ ਸਫਲ ਨਹੀਂ ਰਹੀ।
ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਉਸ ਨੂੰ ਬਾਲੀਵੁੱਡ ਤੋਂ ਆਫਰਜ਼ ਮਿਲਣ ਲੱਗੇ। ਉਸ ਨੇ ਫਿਲਮ 'ਦਸਤਕ' ਰਾਹੀਂ ਬਾਲੀਵੁੱਡ ਡੈਬਿਊ ਕੀਤਾ ਸੀ। ਸੁਸ਼ਮਿਤਾ ਦੇ ਹੁਣ ਤਕ ਦੇ ਕਰੀਅਰ 'ਚ ਕੁਝ ਹੀ ਅਜਿਹੀਆਂ ਫਿਲਮਾਂ ਹਨ, ਜੋ ਸਫਲ ਰਹੀਆਂ। 'ਬੀਵੀ ਨੰਬਰ ਵਨ', 'ਮੈਨੇ ਪਿਆਰ ਕਿਉਂ ਕੀਆ', 'ਮੈਂ ਹੂੰ ਨਾ' ਵਰਗੀਆਂ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਉਸ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ। ਉਸ ਨੇ ਦੋ ਬੇਟੀਆਂ ਨੂੰ ਗੋਦ ਲਿਆ ਹੈ। 41 ਸਾਲ ਦੀ ਸੁਸ਼ਮਿਤਾ ਅੱਜ ਰੇਨੇ ਤੇ ਅਲੀਸ਼ਾ ਦੀ ਸਿੰਗਲ ਪੇਰੈਂਟ ਹੈ।

Tags: Sushmita Sen Modeling Look ਸੁਸ਼ਮਿਤਾ ਸੇਨ ਮਾਡਲਿੰਗ ਲੁੱਕ