FacebookTwitterg+Mail

ਸਵਾਮੀ ਓਮ ਖਿਲਾਫ ਸ਼ਿਕਾਇਤ ਦਰਜ, ਮਹਿਲਾਵਾਂ ਖਿਲਾਫ ਇਤਰਾਜ਼ਯੋਗ ਤੇ ਅਸ਼ਲੀਲ ਬਿਆਨ ਦੇਣ ਦਾ ਦੋਸ਼

swami om
11 January, 2017 08:53:53 PM
ਮੁੰਬਈ— ਟੀ. ਵੀ. ਚੈਨਲ ਕਲਰਸ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ ਇਹ 10ਵਾਂ ਸੀਜ਼ਨ ਕਈ ਚੀਜ਼ਾਂ ਲਈ ਯਾਦ ਕੀਤਾ ਜਾਵੇਗਾ ਪਰ ਸਭ ਤੋਂ ਜ਼ਿਆਦਾ ਜਿਸ ਲਈ ਯਾਦ ਕੀਤਾ ਜਾਵੇਗਾ, ਉਹ ਹੈ ਓਮ ਸਵਾਮੀ। ਜੀ ਹਾਂ, ਓਮ ਸਵਾਮੀ ਨੇ 'ਬਿੱਗ ਬੌਸ' ਦੇ ਇਸ ਸੀਜ਼ਨ 'ਚ ਆਪਣੀਆਂ ਹਰਕਤਾਂ ਕਰਕੇ ਸ਼ੋਅ ਦੇ ਹੋਸਟ ਸਲਮਾਨ ਖਾਨ ਨੂੰ ਇੰਨਾ ਜ਼ਿਆਦਾ ਗੁੱਸਾ ਦਿਵਾਇਆ ਕਿ ਸਲਮਾਨ ਨੇ ਉਨ੍ਹਾਂ ਨੂੰ ਸ਼ੋਅ ਤੋਂ ਹੀ ਬਾਹਰ ਕਰ ਦਿੱਤਾ ਪਰ ਇਹ ਤਾਂ ਪੁਰਾਣੀ ਗੱਲ ਹੋ ਗਈ। ਹੁਣ ਸਵਾਮੀ ਓਮ ਜੀ ਨਵੀਂ ਮੁਸੀਬਤ 'ਚ ਫਸਦੇ ਨਜ਼ਰ ਆ ਰਹੇ ਹਨ।
ਖਬਰ ਹੈ ਕਿ ਮਹਿਲਾਵਾਂ ਦੇ ਅਧਿਕਾਰ ਲਈ ਲੜਨ ਵਾਲੀ ਇਕ ਵਰਕਰ ਨੇ ਓਮ ਸਵਾਮੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਖਬਰਾਂ ਮੁਤਾਬਕ ਟੀਨਾ ਸ਼ਰਮਾ ਨਾਂ ਦੀ ਇਕ ਮਹਿਲਾ ਵਰਕਰ ਨੇ ਪਾਰਲੀਮੈਂਟ ਸਟ੍ਰੀਟ ਪੁਲਸ ਸਟੇਸ਼ਨ 'ਚ ਓਮ ਸਵਾਮੀ ਖਿਲਾਫ ਇਕ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ 'ਚ ਟੀਨਾ ਨੇ ਦੋਸ਼ ਲਗਾਇਆ ਹੈ ਕਿ ਸਵਾਮੀ ਨੇ ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਮਹਿਲਾਵਾਂ ਖਿਲਾਫ ਇਤਰਾਜ਼ਯੋਗ ਤੇ ਅਸ਼ਲੀਲ ਬਿਆਨ ਦਿੱਤੇ ਹਨ।
ਉਨ੍ਹਾਂ ਦਾ ਦੋਸ਼ ਹੈ ਕਿ ਸਵਾਮੀ ਨੇ 'ਬਿੱਗ ਬੌਸ' ਦੀ ਆਪਣੀ ਸਾਥੀ ਮੁਕਾਬਲੇਬਾਜ਼ ਤੇ ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਮਹਿਲਾਵਾਂ ਖਿਲਾਫ ਘਟੀਆ ਸ਼ਬਦਾਵਲੀ ਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਹੈ। ਦੱਸਣਯੋਗ ਹੈ ਕਿ ਸਵਾਮੀ ਓਮ ਜਦੋਂ ਤੋਂ 'ਬਿੱਗ ਬੌਸ' ਸ਼ੋਅ ਤੋਂ ਬਾਹਰ ਹੋਏ ਹਨ, ਉਦੋਂ ਤੋਂ ਹੀ ਮੀਡੀਆ 'ਚ ਗਲਤ ਬਿਆਨ ਦੇ ਰਹੇ ਹਨ। ਹੁਣ ਦੇਖਣਾ ਮਜ਼ੇਦਾਰ ਹੋਵੇਗਾ ਕਿ ਬਾਬਾ ਇਸ ਮਾਮਲੇ 'ਤੇ ਕੀ ਕਹਿੰਦੇ ਹਨ।

Tags: ਸਵਾਮੀ ਓਮ Swami Om ਬਿੱਗ ਬੌਸ 10 Bigg Boss 10 ਪੁਲਸ Police