FacebookTwitterg+Mail

ਸਵਾਮੀ ਓਮ 'ਬਿੱਗ ਬੌਸ' 'ਚ ਮੁੜ ਨਜ਼ਰ ਆਵੇਗਾ!

swami om
18 January, 2017 01:52:27 PM
ਮੁੰਬਈ— ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਪ੍ਰਤੀਯੋਗੀ ਸਵਾਮੀ ਓਮ ਨੂੰ ਲੈ ਕੇ ਹਾਲੀਆ 'ਚ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਸੁਣਨ 'ਚ ਆ ਰਿਹਾ ਹੈ ਕਿ ਸਵਾਮੀ ਓਮ 'ਬਿੱਗ ਬੌਸ' ਦੇ ਫਿਨਾਲੇ ਦਾ ਹਿੱਸਾ ਹੋਵੇਗਾ। 'ਬਿੱਗ ਬੌਸ' ਦੀ ਹਿਸਟਰੀ 'ਚ ਸਵਾਮੀ ਓਮ ਸਭ ਤੋਂ ਜ਼ਿਆਦਾ ਵਿਵਾਦਿਤ ਪ੍ਰਤੀਯੋਗੀ ਹੈ ਪਰ ਫਿਰ ਵੀ ਉਹ 'ਬਿੱਗ ਬੌਸ' ਫਿਨਾਲੇ ਦਾ ਹਿੱਸਾ ਬਣੇਗਾ।
ਜ਼ਿਕਰਯੋਗ ਹੈ ਕਿ ਸਵਾਮੀ ਓਮ ਫਿਨਾਲੇ 'ਚ ਸ਼ਾਮਲ ਹੋਣ ਲਈ ਉਤਸ਼ਾਹਿਤ ਹੈ, ਜੋ ਕਿ ਜਲਦ ਦੋ ਹਫਤਿਆਂ 'ਚ ਹੋਣ ਵਾਲਾ ਹੈ। ਸਵਾਮੀ ਓਮ ਨੇ ਫਿਨਾਲੇ 'ਚ ਆਉਣ ਦੀ ਇੱਛਾ ਪ੍ਰਗਟ ਕੀਤੀ ਸੀ, ਜਿਸ 'ਤੇ ਮੇਕਰਸ ਨੇ ਹਾਂ ਕਰ ਦਿੱਤੀ ਹੈ।

Tags: ਸਵਾਮੀ ਓਮਬਿੱਗ ਬੌਸਫਿਨਾਲੇSwami Om Bigg Boss Finale