FacebookTwitterg+Mail

'ਬਿੱਗ ਬੌ 10' 'ਚ ਚਰਚੇ ਕਰਾਉਣ ਵਾਲੇ ਸਵਾਮੀ ਓਮ ਨੇ ਕੀਤੀ ਇਹ ਨਵੀਂ ਮੰਗ, ਜਾਣ ਕੇ ਹੋ ਜਾਓਗੇ ਹੈਰਾਨ

swami om
23 March, 2017 12:26:18 PM
ਮੁੰਬਈ— ਸਵਾਮੀ ਓਮ ਬੇਸ਼ੱਕ 'ਬਿੱਗ ਬਾਸ 10' 'ਚ ਸਭ ਤੋਂ ਜ਼ਿਆਦਾ ਸੁਰਖੀਆਂ ਬਟੌਰਨ ਵਾਲਾ ਪ੍ਰਤੀਯੋਗੀ ਰਿਹਾ ਹੈ। ਜਦੋਂਕਿ ਪਿਛਲੇ ਕੁਝ ਦਿਨਾਂ ਤੋਂ ਉਹ ਚੁੱਪੀ ਸਾਧੇ ਹੋਏ ਸੀ ਪਰ ਹੁਣ ਉਸ ਨੇ ਮੂੰਹ ਖੋਲਿਆ ਹੈ ਤਾਂ ਇੱਕ ਨਵਾਂ ਬਵਾਲ ਸਾਹਮਣੇ ਆਇਆ ਹੈ। ਅਸਲ 'ਚ ਸਵਾਮੀ ਓਮ ਨੇ 'ਨੱਚ ਬੱਲੀਏ' ਦੇ ਮੇਕਰਸ ਦੇ ਸਾਹਮਣੇ ਮੁਸ਼ਕਿਲ ਖੜੀ ਕਰ ਦਿੱਤੀ ਹੈ। ਉਸ ਨੇ ਫੋਨ ਕਰ ਕੇ ਪ੍ਰੋਡਕਸ਼ਨ ਹਾਊਸ ਤੋਂ ਪੁੱਛਿਆ ਹੈ ਕਿ ਇਸ ਸ਼ੋਅ ਦੇ ਲਈ ਮੈਨੂੰ ਸਾਈਨ ਕਿਉਂ ਨਹੀਂ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਮੇਕਰਸ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਸ ਨੂੰ ਸਮਝਾਉਣ ਦੀ ਕਿ ਇਸ ਸ਼ੋਅ 'ਚ ਤੁਸੀਂ ਆਪਣੇ ਜੋੜੀਦਾਰ ਨਾਲ ਹੀ ਹਿੱਸਾ ਲੈ ਸਕਦੇ ਹੋ ਪਰ ਸਵਾਮੀ ਓਮ ਜਦੋਂ ਸਲਮਾਨ ਖਾਨ ਤੋਂ ਨਹੀਂ ਮੰਨੇ ਤਾਂ ਕੀ ਉਹ ਫੋਨ ਕਰਨ 'ਤੇ ਸਮਝ ਜਾਣਗੇ। ਫਿਲਹਾਲ ਕਿਹਾ ਜਾ ਰਿਹਾ ਹੈ ਕਿ ਪ੍ਰੋਡਕਸ਼ਨ ਟੀਮ ਨੇ ਉਸ ਨੂੰ ਅਗਲੇ ਸੀਜ਼ਨ ਲਈ ਕਹਿ ਦਿੱਤਾ ਹੈ। ਸਵਾਮੀ ਓਮ ਪਲੇਟਫਾਰਮ 'ਤੇ ਕੱਪੜੇ ਬਦਲਣ, ਨਿਊਜ਼ ਸ਼ੋਅ 'ਤੇ ਗਾਲਾਂ ਕੱਢਣ ਅਤੇ ਕੁੱਟਮਾਰ ਦੀਆਂ ਖਬਰਾਂ ਨੂੰ ਲੈ ਕੇ ਚਰਚਾ 'ਚ ਰਹੇ ਹਨ। 'ਬਿੱਗ ਬੌਸ 10' ਦੇ ਘਰ 'ਚ ਸ਼ਾਮਲ ਰਹੀ ਮੋਨਾਲਿਸਾ ਆਪਣੇ ਪਤੀ ਨਾਲ ਇਸ ਸ਼ੋਅ ਦਾ ਹਿੱਸਾ ਬਣੇਗੀ। ਅਜਿਹੀਆਂ ਕਾਫੀ ਖਬਰਾਂ ਆ ਰਹੀਆਂ ਹਨ। ਜਦੋਂਕਿ ਇਸ ਆਫਰ ਨੂੰ ਮਨਵੀਰ ਗੁੱਜਰ ਅਤੇ ਨਿਤਿਭਾ ਕੌਲ ਨੂੰ ਵੀ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ।

Tags: Swami OmBigg Boss 10Nach BaliyeStar Plusਸਵਾਮੀ ਓਮਬਿੱਗ ਬਾਸ 10ਨੱਚ ਬੱਲੀਏ