FacebookTwitterg+Mail

'ਬਿੱਗ ਬੌਸ 10' ਦੇ ਘਰ ਇਸ ਪ੍ਰਤੀਯੋਗੀ ਨੇ 100 ਕਰੋੜ ਦੀ ਬਾਇਓਪਿੰਕ ਫਿਲਮ ਦਾ ਕੀਤਾ ਐਲਾਨ

swami om ji claims that he wants a biopic film to be made on his life with 100 crore budget
25 October, 2016 04:18:16 PM
ਮੁੰਬਈ— ਆਮ ਆਦਮੀ ਹੋਵੇ ਜਾਂ ਕੋਈ ਖਾਸ, ਫਿਲਮੀ ਦੁਨੀਆ ਦੇ ਜਾਦੂ ਤੋਂ ਕੋਈ ਬੱਚ ਨਹੀਂ ਸਕਿਆ। ਹੁਣ ਇਕ ਹੋਰ ਬਾਬੇ ਨੂੰ ਫਿਲਮਾਂ ਦਾ ਚਸਕਾ ਲੱਗ ਗਿਆ ਹੈ। ਰਿਐਲਿਟੀ ਸ਼ੋਅ 'ਬਿੱਗ ਬੌਸ 10' ਦੇ ਘਰ 'ਚ ਆਪਣੀਆਂ ਹਰਕਤਾਂ ਨਾਲ ਚਰਚਾ ਰਹਿਣ ਵਾਲੇ ਸਵਾਮੀ ਓਮਜੀ ਕੋਈ ਛੋਟੀ ਫਿਲਮ ਨਹੀਂ ਸਗੋਂ 100 ਕਰੋੜ ਦੀ ਫਿਲਮ ਬਣਨਾ ਚਾਹੁੰਦੇ ਹਨ। ਸਵਾਮੀ ਜੀ ਬਿੱਗ ਬੌਸ 'ਚ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੀਆਂ ਹਰਕਤਾਂ ਆਮ ਲੋਕਾਂ ਤੋਂ ਵੱਖਰੀਆਂ ਹਨ।
ਜ਼ਿਕਰਯੋਗ ਹੈ ਕਿ ਹੁਣ ਇਕ ਹੋਰ ਨਵੀਂ ਖ਼ਬਰ ਸਾਹਮਣੇ ਆਈ ਹੈ ਕਿ ਸਵਾਮੀ ਜੀ ਦੀ ਇੱਛਾ ਹੈ ਕਿ ਉਹ ਇਕ 100 ਕਰੋੜ ਦੀ ਫਿਲਮ ਬਣਾਉਣ। ਉਹ ਆਪਣੀ ਇੱਛਾ ਬਾਰੇ ਘਰ ਦੇ ਕਈ ਮੈਂਬਰਾਂ ਨਾਲ ਸ਼ੇਅਰ ਕਰ ਚੁੱਕੇ ਹਨ। ਇਨ੍ਹਾਂ ਹੀ ਨਹੀਂ ਉਹ ਆਪਣੀਆਂ ਕਹਾਣੀਆਂ ਨਾਲ ਘਰ ਦੇ ਬਾਕੀ ਮੈਂਬਰਾਂ ਨੂੰ ਬੋਰ ਕਰਦੇ ਰਹਿੰਦੇ ਹਨ ਪਰ ਇਹ ਸਭ ਉਹ ਇਕ ਇਰਾਦੇ ਨਾਲ ਕਰ ਰਹੇ ਹਨ। ਇਸ ਬਾਰੇ ਉਨ੍ਹਾਂ ਨੇ ਸਿਰਫ ਕਹਾਣੀਆਂ ਨਾਲ ਘਰ ਦੇ ਲੋਕਾਂ ਨੂੰ ਬੋਰ ਕੀਤਾ ਸਗੋਂ ਇਹ ਘੋਸਣਾ ਵੀ ਕਰ ਦਿੱਤੀ ਕੀ ਮੇਰੀ ਜ਼ਿੰਦਗੀ 'ਤੇ ਇਕ ਬਾਇਓਪਿੰਕ ਫਿਲਮ ਬਣਨੀ ਚਾਹੀਦੀ ਹੈ, ਜਿਸ ਦਾ ਬਜਟ 100 ਕਰੋੜ ਹੋਵੇਗਾ। ਉਨ੍ਹਾਂ ਨੇ ਮਾਨਵੀਰ ਅਤੇ ਮਨੋਜ ਨੂੰ ਕਿਹਾ ਕਿ ਅਸਲ 'ਚ ਇਕ ਸਕਰਿਪਟ 'ਤੇ ਕੰਮ ਵੀ ਚੱਲ ਰਿਹਾ ਹੈ। ਕਈ ਬਿਜ਼ਨਿਸਮੈਨ ਮੇਰੇ 'ਤੇ ਫਿਲਮ ਬਣਾਉਣ ਲਈ ਤਿਆਰ ਹਨ। ਇਸ 'ਤੇ ਮਾਨਵੀਰ ਚੁਟਕੀ ਲੈਂਦੇ ਹੋਏ ਕਹਿੰਦੇ ਹਨ ਕਿ ਮਾਨਵੀਰ ਨੂੰ ਉਨ੍ਹਾਂ ਦੀ ਜਵਾਨ ਜ਼ਿੰਦਗੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਦੇ ਦਿਓ।

Tags: ਬਿੱਗ ਬੌਸ 10ਸਵਾਮੀ ਓਮ ਜੀਬਾਇਓਪਿੰਕ ਫਿਲਮ Big Boss 10 Swami om jibaiopika film