FacebookTwitterg+Mail

'ਬਿਗ ਬੌਸ 10': ਸਵਾਮੀ ਓਮ ਨੇ ਵਾਰ ਕੀਤਾ ਬਾਣੀ ਦੀ ਮਾਂ 'ਤੇ, ਬੋਲੇ ਗਲਤ ਸ਼ਬਦ, ਭੜਕੀ ਬਾਣੀ

    1/9
10 December, 2016 04:13:09 PM
ਨਵੀਂ ਦਿੱਲੀ- ਸ਼ੁੱਕਰਵਾਰ ਨੂੰ 'ਬਿਗ ਬੌਸ 10' ਦੇ ਘਰ 'ਚ ਪਹਿਲੀ ਵਾਰ ਬਾਣੀ ਦਾ ਗੁੱਸਾ ਇਸ ਤਰ੍ਹਾਂ ਬਾਹਰ ਆਇਆ ਕਿ ਪੂਰਾ ਘਰ ਦੇਖਦਾ ਰਹਿ ਗਿਆ। ਆਪਣੀ ਮਾਂ ਦੇ ਬਾਰੇ 'ਚ ਸਵਾਮੀ ਓਮ ਤੋਂ ਬੁਰੇ ਸ਼ਬਦ ਸੁਣ ਕੇ ਬਾਣੀ ਇਨ੍ਹੀਂ ਜ਼ਿਆਦਾ ਗੁੱਸੇ 'ਚ ਆ ਗਈ ਕਿ ਘਰ ਤੋਂ ਬਾਹਰ ਨਿਕਲਣ ਵਾਲਾ ਦਰਵਾਜ਼ਾ ਵੀ ਉਨ੍ਹਾਂ ਦੇ ਗੁੱਸੇ ਤੋਂ ਬਚ ਨਹੀਂ ਸਕਿਆ। ਪਰ ਇਸ ਝਗੜੇ ਦੇ ਵਿੱਚ ਰੌਂਦੇ ਹੋਏ ਪ੍ਰਿਯੰਕਾ ਘਰ ਦੀ ਨਵੀਂ ਕੈਪਟਨ ਬਣ ਗਈ। ਇਸ ਪੂਰੇ ਝਗੜੇ 'ਚ ਬਾਣੀ ਨੂੰ ਕਈ ਜਗ੍ਹਾਂ ਲੋਪਾਮੁਦਰਾ ਸੰਭਾਲਦੇ ਅਤੇ ਸਮਝਾਉਂਦੇ ਹੋਏ ਦਿਖੀਂ।
ਸ਼ੁੱਕਰਵਰ ਨੂੰ ਘਰ 'ਚ ਬਿਗ ਬੌਸ ਨੇ ਪ੍ਰਿਯੰਕਾ ਦੇ ਵਿਰੁੱਧ ਕਪਤਾਨ ਬਣਨ ਲਈ ਉਮੀਦਵਾਰ ਚੁਣਨ ਲਈ, ਘਰ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਆਪਸੀ ਸਹਿਮਤੀ ਨਾਲ ਗੌਰਵ ਚੋਪੜਾ, ਲੋਪਾ ਅਤੇ ਨਿਤਿਭਾ 'ਚੋਂ ਇਕ ਨੂੰ ਚੁਣਨ। ਘਰ ਦੇ ਮੈਂਬਰਾਂ ਨੇ ਗੌਰਵ ਚੋਪੜਾ ਨੂੰ ਆਪਣਾ ਵੋਟ ਦਿੱਤਾ। ਕੈਪਟਨ ਬਣਨ ਦੇ ਟਾਸਕ ਦੀ ਪ੍ਰਕਿਰਿਆ ਦੇ ਪੂਰਾ ਹੁੰਦੇ ਹੋਏ ਹੀ ਪ੍ਰਿਯੰਕਾ ਅਤੇ ਲੋਪਾ ਦੇ ਵਿੱਚ ਝਗੜਾ ਹੋ ਗਿਆ ਅਤੇ ਪ੍ਰਿਯੰਕਾ ਨੇ ਕਿਹਾ ਉਨ੍ਹਾਂ ਨੂੰ ਸਿਰਫ ਇਕ ਹੀ ਵੋਟ ਮਿਲਿਆ ਹੈ। ਕਾਰਜ ਦੌਰਾਨ ਪ੍ਰਿਯੰਕਾ ਅਤੇ ਗੌਰਵ ਨੂੰ ਇਕ ਬੈਲਟ (ਹਾਰਨੇਸ) ਨਾਲ ਲਟਕਾਇਆ ਗਿਆ ਅਤੇ ਉਨ੍ਹਾਂ ਦੇ ਸਪੋਰਟਰਜ਼ ਨੂੰ ਰੱਸੀ ਖਿੱਚ ਕੇ ਉਨ੍ਹਾਂ ਨੂੰ ਹਵਾ 'ਚ ਰੱਖਣਾ ਸੀ। ਕੰਮ 'ਚ ਬਾਣੀ ਨੇ ਪ੍ਰਿਯੰਕਾ ਦੀ ਰੱਸੀ ਛੱਡ ਦਿੱਤੀ ਅਤੇ ਸਾਹਿਲ ਨੂੰ ਵੀ ਅਜਿਹਾ ਕਰਨ ਲਈ ਕਹਿਣ ਲੱਗੀ। ਨਾਲ ਹੀ ਬਾਣੀ ਨੇ ਗੌਰਵ ਦੀ ਟੀਮ ਨੂੰ ਕਿਹਾ ਕਿ ਕਿਸੇ ਵੀ ਹਾਲਤ 'ਚ ਗੌਰਵ ਨੂੰ ਹੇਠਾਂ ਨਾ ਡਿੱਗਣ ਦਿਓ। ਕਾਫੀ ਝਗੜੇ ਦੇ ਬਾਅਦ ਸਾਹਿਲ ਨੇ ਵੀ ਰੱਸੀ ਛੱਡ ਦਿੱਤੀ।
ਬਾਣੀ ਦੇ ਇਸ ਵਿਵਹਾਰ 'ਤੇ ਸਵਾਮੀ ਓਮ ਨੇ ਕਿਹਾ ਕਿ ਜੇਕਰ ਉਹ ਅਜਿਹਾ ਕਰਨ ਤੋਂ ਨਹੀਂ ਰੁਕੇਗੀ ਤਾਂ ਉਸ ਦੀ ਮਾਂ ਮਰ ਜਾਵੇਗੀ। ਇਹ ਸੁਣਦੇ ਹੀ ਬਾਣੀ ਪੂਰੀ ਤਰ੍ਹਾਂ ਗੁੱਸੇ 'ਚ ਆ ਗਈ ਅਤੇ ਸਵਾਮੀ ਓਮ 'ਤੇ ਭੜਕ ਗਈ। ਬਾਣੀ ਨੇ ਸਵਾਮੀ ਓਮ ਨੂੰ ਖੂਬ ਗਾਲ੍ਹਾਂ ਕੱਢੀਆਂ। ਟਾਸਕ ਖਤਮ ਹੋਣ ਦੇ ਬਾਅਦ ਸਵਾਮੀ ਓਮ ਨੇ ਬਾਣੀ ਤੋਂ ਮੁਆਫੀ ਵੀ ਮੰਗੀ ਪਰ ਬਾਣੀ ਉਨ੍ਹਾਂ ਨੂੰ ਮੁਆਫ ਕਰਨ ਦੇ ਮੂਡ 'ਚ ਬਿਲਕੁਲ ਨਹੀਂ ਸੀ।

Tags: ਬਿਗ ਬੌਸ 10 ਸਵਾਮੀ ਓਮ ਬਾਣੀBigg Boss 10 Swami Om Bani wrong words motherਗਲਤ ਸ਼ਬਦਮਾਂ

About The Author

Anuradha Sharma

Anuradha Sharma is News Editor at Jagbani.