FacebookTwitterg+Mail

video : ਸਵਾਤੀ ਭੱਟ ਦੇ ਨਵੇਂ ਵਰਜ਼ਨ 'ਚ ਨਵਾਂ ਗੀਤ 'ਜਾਨਮ ਸਮਝਾ ਕਰੋ' ਹੋਇਆ ਰਿਲੀਜ਼

16 February, 2017 11:43:49 AM
ਮੁੰਬਈ— ਬਾਲੀਵੁੱਡ 'ਚ ਆਪਣੇ ਸੰਗੀਤ ਨਾਲ ਧਮਾਲ ਮਚਾਉਣ ਵਾਲੇ ਮਿਊਜ਼ਿਕ ਪ੍ਰੋਡਿਊਸਰ ਨਿਸ਼ਾਦ ਚੰਦਰਾ ਨੇ ਹਾਲ ਹੀ 'ਚ ਇਕ ਨਵਾਂ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਦਾ ਨਾਂ 'ਜਾਨਮ ਸਮਝਾ ਕਰੋ' ਹੈ। ਨਿਸ਼ਾਦ ਚੰਦਰਾ ਦਾ ਨਵਾਂ ਗੀਤ 'ਜਾਨਮ ਸਮਝਾ ਕਰੋ' 13 ਫਰਵਰੀ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਹੈ। ਨਿਸ਼ਾਦ ਇਹ ਗੀਤ ਸਵਾਤੀ ਭੱਟ ਨਾਲ ਲੈ ਕੇ ਆਏ ਹਨ। ਇਹ ਗੀਤ ਮਸ਼ਹੂਰ ਗਾਇਕਾ ਆਸ਼ਾ ਭੋਂਸਲੇ ਦੇ ਇਕ ਗੀਤ ਦਾ ਰੀਮੇਕ ਹੈ।
ਜ਼ਿਕਰਯੋਗ ਹੈ ਕਿ, ਪ੍ਰੋਡਿਊਸਰ ਨਿਸ਼ਾਦ ਨੇ ਦੱਸਿਆ ਹੈ ਕਿ, ਭਾਵੇਂ ਇਹ ਗੀਤ ਪੁਰਾਣਾ ਹੈ ਪਰ ਅੱਜ ਦੇ ਨੌਜਵਾਨਾਂ ਨੂੰ ਧਿਆਨ 'ਚ ਰੱਖਦੇ ਹੋਏ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਗਾਇਕਾ ਸਵਾਤੀ ਦਾ ਵੀ ਕਹਿਣਾ ਹੈ ਕਿ, ਇਸ ਗੀਤ ਦੀ ਸ਼ੂਟਿੰਗ ਲੋਨਾਵਾਲਾ 'ਚ ਹੋਈ ਹੈ। ਇਸ ਗੀਤ ਨੂੰ ਸ਼ੂਟ ਕਰਦੇ ਸਮੇਂ ਉਨ੍ਹਾਂ ਨੇ ਕਾਫੀ ਮਸਤੀ ਵੀ ਕੀਤੀ ਹੈ।

Tags: Swati BhattJaanam Samjha KaroNishadh Chandraਸਵਾਤੀ ਭੱਟਨਿਸ਼ਾਦ ਚੰਦਰਾਜਾਨਮ ਸਮਝਾ ਕਰੋ