FacebookTwitterg+Mail

ਇਸ ਸਾਊਥ ਇੰਡੀਅਨ ਅਦਾਕਾਰਾ ਦੀ 'Real Delivery' ਕੀਤੀ ਗਈ ਸੀ ਸ਼ੂਟ, ਲਗਾਏ ਗਏ ਸਨ 3 ਕੈਮਰੇ

    2/7
17 February, 2017 06:00:29 PM
ਮੁੰਬਈ—ਸਾਊਥ ਇੰਡੀਅਨ ਅਦਾਕਾਰਾ ਸ਼ਵੇਤਾ ਮੇਨਨ ਦੇ ਕੈਰੀਅਰ ਦੀ ਇਕ ਸਭ ਤੋਂ ਵੱਡੀ ਕੰਟਰਵਰਸੀ ਇਹ ਰਹੀ ਸੀ ਕਿ ਉਸ ਨੇ ਫਿਲਮ 'ਕਾਲੀਮਨੂ' 'ਚ ਬੱਚੇ ਦੇ ਜਨਮ ਦਾ ਲਾਈਵ ਡਿਲੀਵਰੀ ਦਾ ਸੀਨ ਸ਼ੂਟ ਕੀਤਾ ਗਿਆ ਸੀ। ਫਿਲਮ 'ਚ ਲਾਈਵ ਡਿਲੀਵਰੀ ਦਾ ਸੀਨ 45 ਮਿੰਟ ਦਾ ਸੀ। ਇਸ ਫਿਲਮ ਦੇ ਡਾਇਰੈਕਟਰ ਬਲੇਸੀ ਸਨ। ਸ਼ਵੇਤਾ ਨੇ ਡਿਲੀਵਰੀ ਸਮੇਂ ਬੇਟੀ ਨੂੰ ਜਨਮ ਦਿੱਤਾ ਸੀ। ਜਿਸ ਦਾ ਨਾਂ ਸਬਾਇਨਾ ਰੱਖਿਆ ਸੀ। ਦੱਸਣਾ ਚਾਹੁੰਦੇ ਹਾਂ ਕਿ ਉਸ ਨੇ ਮਲਿਆਲਮ ਫਿਲਮ 'ਅਨਾਸਵਰਮ' ਨਾਲ ਆਪਣੀ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ।
ਮਲਿਆਲਮ ਫਿਲਮਾਂ ਨਾਲ ਕੀਤੀ ਸ਼ੁਰੂਆਤ
♦ 1990 'ਚ ਸ਼ਵੇਤਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਲਿਆਲਮ ਫਿਲਮਾਂ ਨਾਲ ਕੀਤੀ ਸੀ। ਕੁਝ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਉਹ ਮਾਡਲਿੰਗ ਦੀ ਦੁਨੀਆ 'ਚ ਚਲੀ ਗਈ। 1994 'ਚ ਉਸ ਨੇ ਇੰਡੀਆ ਪ੍ਰਤੀਯੋਗਿਤਾ 'ਚ ਭਾਗ ਲਿਆ। ਕਈ ਬਿਊਟੀ ਮੁਕਾਬਲਿਆਂ 'ਚ ਭਾਗ ਲੈਣ ਤੋਂ ਬਾਅਦ ਉਸ ਨੇ ਬਾਲੀਵੁੱਡ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ।
ਲਾਈਵ ਡਿਲੀਵਰੀ ਸ਼ੂਟ
♦ ਸ਼ਵੇਤਾ ਨੇ 2013 'ਚ ਆਈ ਫਿਲਮ 'ਕਾਲੀਮਨੂ' 'ਚ ਲਾਈਵ ਡਿਲੀਵਰੀ ਦਾ ਸੀਨ ਸ਼ੂਟ ਕੀਤਾ ਸੀ। ਡਾਇਰੈਕਟਰ ਸ਼ਵੇਤਾ ਨੇ ਬੱਚੇ ਦੇ ਜਨਮ ਦੀ ਘਟਨਾ ਨੂੰ ਲਾਈਵ ਰਿਕਾਰਡ ਕੀਤਾ ਸੀ, ਜੋ ਫਿਲਮ ਦਾ ਖਾਸ ਹਿੱਸਾ ਸੀ। ਫਿਲਮ ਦੇ ਡਾਇਰੈਕਟਰ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੇ ਡਿਲੀਵਰੀ ਦੀ ਰਿਕਾਰਡਿੰਗ ਉਸ ਸਮੇਂ ਤੋਂ ਸ਼ੁਰੂ ਕੀਤੀ ਸੀ, ਜਦੋ ਸ਼ਵੇਤਾ 5 ਮਹੀਨੇ ਦੀ ਗਰਭਵਤੀ ਸੀ।
ਤਿੰਨ ਕੈਮਰਿਆਂ 'ਚ ਕੀਤਾ ਗਿਆ ਡਿਲੀਵਰੀ ਸ਼ੂਟ
♦ ਦੱਸਣਾ ਚਾਹੁੰਦੇ ਹਾਂ ਕਿ ਨਾਨਾਵਤੀ ਹਸਪਤਾਲ 'ਚ ਲਾਈਵ ਡਿਲੀਵਰੀ ਦੇ ਸੀਨ ਨੂੰ ਸ਼ੂਟ ਕੀਤਾ ਗਿਆ ਸੀ। ਇਸ ਲਈ ਡਾਇਰੈਕਟਰ ਨੇ ਉਸ ਸਮੇਂ ਤਿੰਨ ਕੈਮਰੇ ਲਗਾਏ ਸਨ। ਇਸ ਸ਼ੂਟ ਦੌਰਾਨ ਹਸਪਤਾਲ ਦੇ ਡਾਇਰੈਕਟਰ ਅਤੇ ਨਰਸ ਤੋਂ ਇਲਾਵਾ ਫਿਲਮ ਦੇ ਪ੍ਰੋਡਕਸ਼ਨ ਟੀਮ ਦੇ ਤਿੰਨ ਮੈਬਰਜ਼ ਸਨ। ਇਹ ਫਿਲਮ 2013 'ਚ ਰਿਲੀਜ਼ ਹੋਈ ਸੀ। ਫਿਲਮ ਦਾ ਨਾਂ ਸੀ 'ਮਾਲੇ ਟਿਗਾ', ਜਿਸ ਨੂੰ ਦਰਸ਼ਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਸੀ। ਆਲੋਚਨਾ ਦਾ ਕਹਿਣਾ ਸੀ ਕਿ ਇਹ ਫਿਲਮ ਬਿਹਤਰੀਨ ਹੈ ਅਤੇ ਇਸ ਨੇ ਸਮਾਜ ਨੂੰ ਇਕ ਮੈਸੇਜ ਵੀ ਦਿੱਤਾ ਗਿਆ ਹੈ। ਇਸ ਫਿਲਮ ਨੂੰ ਤੇਲਗੂ ਭਾਸ਼ਾ 'ਚ ਵੀ ਬਦਲਿਆ ਗਿਆ ਸੀ।

Tags: Swetha MenonReal DeliveryScene shootKalimannuਸ਼ਵੇਤਾ ਮੇਨਨਮਾਲੇ ਟਿਗਾਸੀਨ ਸ਼ੂਟ