ਮੁੰਬਈ— ਜਿਵੇਂ ਕਿ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਕੁਝ ਦਿਨ ਪਹਿਲਾ ਅਜਾਨ 'ਤੇ ਕੀਤੇ ਵਿਵਦਿਕ ਟਵੀਟ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਉਨ੍ਹਾਂ ਦਾ ਸਾਥ ਦੇਣ ਲਈ ਟੀ. ਵੀ. ਦੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਕਾਮੇਡੀਅਨ ਸੁਨੀਲ ਗਰੋਵਰ ਨੇ ਵੀ ਇਸ ਟਵੀਟ ਦੇ ਰਾਹੀਂ ਉਨ੍ਹਾਂ ਦਾ ਸਹਿਯੋਗ ਕਰਦੇ ਹੋਏ ਲਿਖਿਆ ਹੈ, ''I know @sonunigam sir he won't hurt anyone's religious sentiments ever. He respects all.Lets not misinterpret n give it a religious tinge.''
ਦੱਸਣਾ ਚਾਹੁੰਦੇ ਹਾਂ ਕਿ ਸੁਨੀਲ ਗਰੋਵਰ ਤੋਂ ਇਲਾਵਾ ਸੋਨੂੰ ਦਾ ਰਿਚਾ ਚੱਡਾ ਅਤੇ ਵਿਵੇਕ ਅਗਨੀਹੋਤਰੀ ਨੇ ਵੀ ਸਹਿਯੋਗ ਕੀਤਾ ਹੈ। ਜ਼ਿਕਰਯੋਗ ਹੈ ਕਿ ਸੋਨੂੰ ਨੇ ਆਪਣੇ ਪਹਿਲੇ ਟਵੀਟ 'ਚ ਲਿਖਿਆ ਸੀ, ''ਮੈਨੂੰ ਅਜਾਨ ਦੇ ਕਰਕੇ ਸਵੇਰੇ ਜਲਦੀ ਉੱਠਣਾ ਪੈਂਦਾ ਹੈ। ਭਾਰਤ 'ਚ ਕਦੋਂ ਤੋਂ ਦੂਜੇ 'ਤੇ ਧਰਮ ਥੋਪਣਾ ਬੰਦੀ ਕੀਤਾ ਜਾਵੇਗਾ।'' ਸੋਨੂੰ ਨਿਗਮ ਦੇ ਇਸ ਟਵੀਟ ਤੋਂ ਬਾਅਦ ਕਈ ਲੋਕ ਉਨ੍ਹਾਂ ਦਾ ਵਿਰੋਧ ਕਰਨ ਸਾਹਮਣੇ ਆਏ ਗਏ ਹਨ, ਪਰ ਉਹ ਅਜੇ ਵੀ ਆਪਣੇ ਟਵੀਟ 'ਤੇ ਕਾਇਮ ਹਨ।