FacebookTwitterg+Mail

ਜਦੋ ਅੰਗੂਰੀ ਭਾਬੀ ਸਮੇਤ ਇਨ੍ਹਾਂ ਮਸ਼ਹੂਰ ਸਿਤਾਰਿਆਂ ਦਾ ਟੁੱਟਿਆ ਰਿਸ਼ਤਾ, ਜਾਣੋ ਵਜ੍ਹਾ

    1/13
20 February, 2017 12:19:16 PM
ਮੁੰਬਈ—ਟੀ.ਵੀ. ਦਾ ਮਸ਼ਹੂਰ ਸੀਰੀਅਲ 'ਭਾਬੀ ਜੀ ਘਰ ਪਰ ਹੈ' 'ਚ ਅੰਗੂਰੀ ਭਾਬੀ ਦਾ ਮੁੱਖ ਕਿਰਦਾਰ ਨਿਭਾਅ ਕੇ ਮਸ਼ਹੂਰ ਹੋਈ ਸ਼ਿਲਪਾ ਸ਼ਿੰਦੇ ਦਾ ਵਿਆਹ ਟੀ.ਵੀ. ਅਦਾਕਾਰ ਰੋਮਿਤ ਰਾਜ ਨਾਲ ਹੋਣ ਵਾਲਾ ਸੀ। ਦੋਵਾਂ ਨੇ 'ਮਾਇਕਾ' ਅਤੇ ਮਾਤਾ-ਪਿਤਾ ਕੇ ਚਰਨੋ ਮੇ ਸਵਰਗ' ਵਰਗੇ ਸੀਰੀਅਲਜ਼ 'ਚ ਇਕੱਠੇ ਕੰਮ ਕੀਤਾ। ਸੈੱਟ ਦੌਰਾਨ ਹੀ ਇਨ੍ਹਾਂ ਨੂੰ ਪਿਆਰ ਹੋਇਆ ਅਤੇ ਪਰਿਵਾਰ ਦੀ ਰਜਾਮੰਦੀ ਤੋਂ ਬਾਅਦ ਉਹ 29 ਨਵੰਬਰ, 2009 ਨੂੰ ਗੋਆ 'ਚ ਵਿਆਹ ਕਰਨ ਵਾਲੇ ਸਨ। ਵਿਆਹ ਦੇ ਕਾਰਡ ਵੀ ਛੱਪ ਚੁੱਕੇ ਸਨ, ਪਰ ਬਾਅਦ 'ਚ ਹਾਲਾਤ ਕੁਝ ਅਜਿਹੇ ਬਣੇ ਕਿ ਉਨ੍ਹਾਂ ਨੂੰ ਆਪਣਾ ਇਹ ਫੈਸਲਾ ਰੱਦ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਤੈਅ ਡੇਟ ਤੋਂ ਇਕ ਮਹੀਨੇ ਪਹਿਲਾ ਸ਼ਿਲਪਾ ਨੇ ਵਿਆਹ ਤੋੜ ਦਿੱਤਾ ਸੀ। ਵਿਆਹ ਟੁੱਟਣ ਦੇ ਕਰੀਬ ਸੱਤ ਸਾਲ ਬਾਅਦ ਇਕ ਇੰਟਰਵਿਊ 'ਚ ਵੱਖਰੇ ਹੋਣ ਦਾ ਕਾਰਨ ਸ਼ਿਲਪਾ ਨੇ ਦੱਸਿਆ, 'ਮੈਂ ਰੋਮਿਤ ਦੇ ਪਰਿਵਾਰ ਲਈ ਬਹੁਤ ਕੁਝ ਕੀਤਾ, ਪਰ ਉਨ੍ਹਾਂ ਨੇ ਮੈਨੂੰ ਐਡਜਸਟ ਨਹੀ ਕੀਤਾ।'
ਪਾਕਿਸਤਾਨ ਗਾਇਕਾ ਮੋਮਿਨਾ ਮੁਸਤੇਹਸਨ
♦ ਹਾਲ ਹੀ 'ਚ ਕੋਕ ਸਟੂਡੀਓ 'ਚ ਗਾਣੇ 'ਆਫਰੀਨ' 'ਚ ਰਾਹਤ ਫਤਿਹ ਅਲੀ ਖ਼ਾਨ ਨਾਲ ਨਜ਼ਰ ਆਈ ਪਾਕਿਸਤਾਨ ਗਾਇਕਾ ਮੋਮਿਨਾ ਮੁਸਤੇਹਸਨ ਦੀ ਮੰਗਣੀ ਟੁੱਟ ਜਾਣ ਦੀਆਂ ਖ਼ਬਰ ਆਪਣੇ ਚਾਹੁੰਣ ਵਾਲੇ ਦਰਸ਼ਕਾਂ ਨਾਲ ਸਾਂਝੀ ਕੀਤੀ, ਜਦੋ ਕੀ ਸਟਾਰਜ਼ ਦੀ ਮੰਗਣੀ ਹੁੰਦੀ ਹੈ ਤਾਂ ਉਨ੍ਹਾਂ ਦੇ ਚਾਹੁੰਣ ਵਾਲੇ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਉਡੀਕ ਕਰਦੇ ਹਨ। ਹਾਲਾਂਕਿ, ਕਈ ਵਾਰ ਅਜਿਹਾ ਹੁੰਦਾ ਹੈ ਕਿ ਮੰਗਣੀ ਤੋਂ ਬਾਅਦ ਜੋੜੀ ਇਹ ਕਪਲ ਬਣਦੀ ਬਣਦੀ ਰਹਿ ਗਈ।
ਮਲਿਕਾ ਸ਼ੇਰਾਵਤ-ਵਿਜੇ ਸਿੰਘ
♦ ਕੁਝ ਸਾਲ ਪਹਿਲਾ ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਟੀ. ਵੀ. ਸ਼ੋਅ 'ਦਿ ਬੈਚਲਰੇਟ ਇੰਡੀਆ ਮੇਰੇ ਖਿਆਲੋ ਕੀ ਮੱਲਿਕਾ' 'ਚ ਵਿਜੇ ਸਿੰਘ ਨੂੰ ਪਾਰਟਨਰ ਦੇ ਤੌਰ 'ਤੇ ਚੁਣਿਆ ਸੀ। ਮੱਲਿਕਾ ਨੇ ਮੰਗਣੀ ਤੱਕ ਕਰ ਲਈ ਸੀ, ਪਰ ਇਸ ਸਾਲ ਬਾਅਦ ਰਿਸ਼ਤਾ ਟੁੱਟ ਗਿਆ। ਇਕ ਇੰਟਰਵਿਊ 'ਚ 'ਚ 12 ਸਾਲ ਦੇ ਛੋਟੇ ਵਿਜੇ ਨੇ ਦੱਸਿਆ ਸੀ, 'ਇਹ ਇਕ ਕੰਟਰੈਕਟ ਸੀ, ਜਿਸ 'ਚ ਲਿਖਿਆ ਸੀ ਕਿ ਮੱਲਿਕਾ ਇਕ ਸਾਲ ਦੇ ਅੰਦਰ ਮੈਨੂੰ ਵਿਆਹ ਕਰ ਸਕਦੀ ਹੈ ਜੇਕਰ ਉਹ ਚਾਹੁੰਦੀ ਹੈ ਤਾਂ ਇਨਕਾਰ ਵੀ ਕਰ ਸਕਦੀ ਹੈ, ਇਕ ਸਾਲ ਲਈ ਉਸ ਨੇ ਮੈਨੂੰ ਲਾਸ ਏਜਲਸ ਬੁਲਾਇਆ ਸੀ, ਪਰ ਮੈਂ ਨਹੀਂ ਜਾ ਸਕਿਆ। ਸਾਲ ਬਾਅਦ ਉਨ੍ਹਾਂ ਨੇ ਮੈਨੂੰ ਇਹ ਹੇਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕਿਹਾ ਮੈਂ ਉਮਰ 'ਚ ਕਾਫੀ ਛੋਟਾ ਹਾਂ ਅਤੇ ਇੰਨੀ ਉਮਰ 'ਚ ਫਰਕ ਹੋਣ ਕਰਕੇ ਅਜਿਹੇ ਰਿਸ਼ਤੇ ਨਹੀਂ ਨਿਭਦੇ, ਜਿਸ ਤੋਂ ਕੁਝ ਮਹੀਨੇ ਬਾਅਦ ਉਨ੍ਹਾਂ ਮੇਰੇ ਫੋਨ ਚੁਕਣਾ ਬੰਦ ਕਰ ਦਿੱਤਾ। ਬਸ ਬਾਅਦ ਮੈਨੂੰ ਪਤਾ ਚਲ ਗਿਆ ਕਿ ਰਿਐਲਿਟੀ ਸ਼ੋਅਜ਼ ਫੇਕ ਹੁੰਦੇ ਹਨ, ਮੈਂ ਇਹ ਸੋਚ ਕੇ ਆਇਆ ਸੀ ਕਿ ਮੇਰਾ ਵਿਆਹ ਹੋਵੇਗਾ, ਪਰ ਅਜਿਹਾ ਕੁਝ ਅਜਿਹਾ ਨਹੀਂ ਹੋਇਆ।'
ਬਰਖਾ ਬਿਸ਼ਟ-ਕਰਨ ਸਿੰਘ ਗਰੋਵਰ
♦ ਐਕਟਿੰਗ ਨਾਲੋਂ ਕਿਤੇ ਵਧ ਕਰਨ ਸਿੰਘ ਗਰੋਵਰ ਆਪਣੀ ਲਵ ਲਾਈਫ ਲਈ ਸੁਰਖੀਆਂ 'ਚ ਰਹੇ। ਐੱਮ. ਟੀ.ਵੀ. ਦੇ ਸ਼ੋਅ 'ਕਿਤਨੀ ਮਸਤ ਹੈ ਜ਼ਿੰਦਗੀ' ਦੇ ਸੈੱਟ 'ਤੇ ਕਰਨ ਅਤੇ ਬਰਖਾ ਦੇ ਅਫੇਅਰ ਸ਼ੁਰੂ ਹੋਇਆ। ਦੋਵਾਂ ਨੇ ਮੰਗਣੀ ਤੱਕ ਕਰ ਲਈ ਸੀ, ਪਰ 2006 'ਚ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ।
ਸਾਜਿਦ ਖ਼ਾਨ- ਗੌਹਰ ਖ਼ਾਨ
♦ ਬਹੁਤ ਘੱਟ ਲੋਕ ਜਾਣਦੇ ਹਨ ਕਿ ਮਾਡਲਿੰਗ ਦੇ ਦਿਨਾਂ 'ਚ ਟੀ.ਵੀ. ਅਦਾਕਾਰਾ ਗੌਹਰ ਖ਼ਾਨ ਨੇ ਡਾਇਰੈਕਟਰ ਸਾਜਿਦ ਖ਼ਾਨ ਨੇ ਮੰਗਣੀ ਕਰ ਲਈ ਸੀ। ਦੋਵਾਂ ਨੇ 2003 'ਚ ਵਿਆਹ ਕਰਨ ਦੀ ਯੋਜਨਾ ਬਣਾ ਲਈ ਸੀ, ਪਰ ਕਿਸੇ ਵਜ੍ਹਾ ਨਾਲ ਇਹ ਰਿਸ਼ਤਾ ਸਿਰੇ ਨਾ ਚੜ੍ਹ ਸਕਿਆ।
ਉਪੇਨ ਪਟੇਲ-ਕਰਿਸ਼ਮਾ ਤੰਨਾ
♦ 'ਬਿੱਗ ਬੌਸ-8' ਚ ਕਰਿਸ਼ਮਾ ਅਤੇ ਉਪੇਨ ਦੇ ਵਿਚਕਾਰ ਨਜ਼ਦੀਕੀਆਂ ਵਧੀਆਂ। 2014 'ਚ ਰਿਐਲਿਟੀ ਸ਼ੋਅ ਕਰਿਸ਼ਮਾ ਦੇ ਹੱਥਾਂ 'ਤੇ ਰਿੰਗ ਪਾਈ ਪਰ 2016 'ਚ ਇਹ ਵੱਖ ਹੋ ਗਏ।

ਅੱਗੇ ਦੇਖੋ ਇਨ੍ਹਾਂ ਸਿਤਾਰਿਆਂ ਦੀਆਂ ਤਸਵੀਰਾਂ


Tags: Shilpa Shindeengagementinterviewbhabi ji ghar par hainMallika Sherawatਸ਼ਿਲਪਾ ਸ਼ਿੰਦੇਭਾਬੀ ਜੀ ਘਰ ਪਰ ਹੈਇੰਟਰਵਿਊ