FacebookTwitterg+Mail

ਇਹ ਟੀ.ਵੀ. ਅਦਾਕਾਰਾ ਆਪਣੇ ਹੀ ਮੈਥ ਟੀਚਰ ਨੂੰ ਦੇ ਬੈਠੀ ਸੀ ਦਿਲ, ਜਾਣੋ ਬਾਕੀਆਂ ਦਾ ਵੀ ' First Crush'

    1/9
15 February, 2017 04:14:01 PM
ਮੁੰਬਈ— ਦੁਨੀਆਭਰ 'ਚ 'ਵੈਲੇਨਟਾਈਨ ਡੇਅ' ਪੂਰੀ ਜੋਰਾ-ਸ਼ੋਰਾ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਟੀ.ਵੀ. ਅਦਾਕਾਰਾਂ ਨੇ ਇਕ ਇੰਟਰਵਿਊ 'ਚ ਦੱਸਿਆਂ ਕਿ ਉਨ੍ਹਾਂ ਦੇ 'First Crush' ਬਾਰੇ ਜਾਣਿਆ। ਅੱਜ ਤੁਹਾਨੂੰ ਅਜਿਹੇ ਹੀ ਕੁਝ ਟੀ.ਵੀ. ਅਦਾਕਾਰਾਂ ਬਾਰੇ ਹੀ ਅੱਗੇ ਦੱਸਾਂਗੇ ...
ਰਸ਼ਮੀ ਦੇਸਾਈ
♦ ਗੱਲਬਾਤ ਦੌਰਾਨ 'ਉਤਰਨ' ਫੇਮ ਅਦਾਕਾਰਾ ਤਪੱਸਿਆ ਉਰਫ ਰਸ਼ਮੀ ਦੇਸਾਈ ਨੇ ਦੱਸਿਆ, ''ਮੇਰਾ ਫਰਸਟ ਕ੍ਰਸ਼ ਮੇਰੇ ਮੈਥ ਟੀਚਰ ਸਨ। ਮੈਨੂੰ ਮੈਥ ਬਿਲਕੁਲ ਪਸੰਦ ਨਹੀਂ ਸੀ, ਪਰ ਉਨ੍ਹਾਂ ਕਾਰਨ ਮੇਰਾ ਵਿਸ਼ਾ ਪਸੰਦੀਦਾ ਬਣ ਗਿਆ ਸੀ। ਸਭ ਤੋਂ ਯਾਦਗਾਰ ਵੈਲੇਨਟਾਈਨ ਡੇਅ ਦੀ ਗੱਲ ਕਰੀਏ ਤਾਂ ਉਹ ਕਾਲਜ ਦੇ ਦਿਨਾਂ 'ਚ ਹੁੰਦਾ ਸੀ। ਉਸ ਸਮੇਂ ਮੈਂ ਰੋਜ਼ ਡੇਅ ਤੋਂ ਲੈ ਕੇ ਵੈਲੇਨਟਾਈਨ ਡੇਅ ਤੱਕ ਸਾਰੇ ਦਿਨ ਮਾਂ ਨਾਲ ਬਤੀਤ ਕਰਦੀ ਸੀ। ਮੈਂ ਉਨ੍ਹਾਂ ਨੂੰ ਗਿਫਟ ਵੀ ਦਿੰਦੀ ਸੀ ਅਤੇ ਫਿਰ ਅਸੀਂ ਆਉਟਿੰਗ ਕਰਦੇ ਸਨ।''
ਟੀਨਾ ਦੱਤਾ
♦ ਗੱਲਬਾਤ 'ਚ 'ਉਤਰਨ' ਦੀ ਸਭ ਤੋਂ ਇੱਛਾ ਉਰਫ ਟੀਨਾ ਦੱਤਾ ਨੇ ਦੱਸਿਆ, ''ਸ਼ਾਹਰੁਖ ਖ਼ਾਨ 'ਤੇ ਮੇਰਾ ਫਰਸਟ ਕ੍ਰਸ਼ ਸੀ ਅਤੇ ਹਮੇਸ਼ਾ ਰਹੇਗਾ। ਸਭ ਤੋਂ ਯਾਦਗਾਰ ਵੈਲੇਨਟਾਈਨ ਡੇਅ ਮੇਰਾ ਉਸ ਸੀ, ਜਦੋ ਸਕੂਲ ਦੇ ਇਕ ਲੜਕੇ ਨੇ ਆਪਣੀ ਜੇਬ ਮਨੀ ਨਾਲ ਮੇਰੀ ਲਈ ਇਕ ਡੌਲ ਖਰੀਦੀ ਸੀ। ਉਹ ਸੱਚੀ ਮੇਰੇ ਲਈ ਦਿਲ ਨੂੰ ਛੂਹਣ ਵਾਲਾ ਦਿਨ ਸੀ।''
ਮੁਹੰਮਦ ਨਾਜ਼ਿਮ
♦ ਸੀਰੀਅਲ 'ਸਾਥ ਨਿਭਾਣਾ ਸਾਥੀਆ' ਫੇਮ ਅਦਾਕਾਰ ਮੁਹੰਮਦ ਨਾਜ਼ਿਮ ਕਹਿੰਦੇ ਹਨ, ''ਮੇਰਾ ਪਹਿਲਾ ਕ੍ਰਸ਼ ਸਕੂਲ ਦੇ ਦਿਨਾਂ 'ਚ ਮੇਰੀ ਟੀਚਰ ਸੀ। ਉਸ ਸਮੇਂ ਮੈਂ 10ਵੀਂ ਕਲਾਸ ਦਾ ਵਿਦਿਆਰਥੀ ਸੀ। ਉਹ ਬਹੁਤ ਹੀ ਖੂਬਸੂਰਤ ਅਤੇ ਹੁਸ਼ਿਆਰ ਸੀ। ਮੇਰਾ ਸਭ ਤੋਂ ਯਾਦਗਾਰ 'ਵੈਲੇਨਟਾਈਨ ਡੇਅ' ਮੇਰੀ ਪਹਿਲੀ ਪ੍ਰੇਮਿਕਾ ਨਾਲ ਸੀ। ਮੈਨੂੰ ਯਾਦ ਹੈ, ਉਸ ਸਮੇਂ ਅਸੀਂ ਇਕ ਰੈਸਟੋਰੈਂਟ 'ਚ ਕੈਂਡਲ ਡਿਨਰ ਕੀਤਾ ਸੀ। ਇਸ ਦੌਰਾਨ ਹਰ ਪਾਸੇ ਗੁਲਾਬ ਦੀ ਖੂਸ਼ਬੂ ਮਹਿਕ ਰਹੀ ਸੀ।''
ਸ਼ੰਸ਼ਾਕ ਵਿਆਸ
♦ 'ਬਾਲਿਕਾ ਵਧੂ' 'ਚ ਜਗਦੀਸ਼ ਉਰਫ ਜੱਗੀਆ ਦੀ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸ਼ੰਸ਼ਾਕ ਵਿਆਸ ਦੱਸਦੇ ਹਨ, ''ਮੇਰਾ ਸਭ ਤੋਂ ਯਾਦਗਾਰ ਵੈਲੇਨਟਾਈਨ ਡੇਅ ਕਾਲਜ ਦੇ ਦਿਨਾਂ 'ਚ ਹੁੰਦਾ ਸੀ, ਜਦੋ ਮੈਂ ਅਤੇ ਮੇਰੇ ਦੋਸਤ ਖੂਬ ਅਨੰਦ ਮਾਣਦੇ ਸਨ। ਇੰਗਲੀਸ਼ ਟੀਚਰ ਮੇਰਾ ਪਹਿਲਾ ਕ੍ਰਸ਼ ਸੀ। ਉਹ ਬੇਹੱਦ ਖੂਬਸੂਰਤੀ ਨਾਲ ਗੱਲ ਕਰਦੀ ਸੀ ਅਤੇ ਬਾਕੀ ਟੀਚਰਾਂ ਨਾਲੋਂ ਜਵਾਨ ਸੀ। ਉਹ ਕਾਫੀ ਲੰਬੀ, ਫੇਅਰ ਅਤੇ ਖੂਬਸੂਰਤ ਸੀ। ਅੱਜ ਵੀ ਉਨ੍ਹਾਂ ਦਾ ਚਿਹਰਾ ਮੈਨੂੰ ਯਾਦ ਹੈ।
ਸ਼ਰਦ ਮਲਹੋਤਰਾ
♦ 'ਮਹਾਰਾਣਾ ਪ੍ਰਤਾਪ' ਫੇਮ ਸ਼ਰਦ ਮਲਹੋਤਰਾ ਨੇ ਦੱਸਿਆ, ''ਮੇਰਾ ਪਹਿਲਾ ਕ੍ਰਸ਼ ਸਕੂਲ 'ਚ ਮੇਰੀ ਪ੍ਰੇਮਿਕਾ ਸੀ। ਉਹ ਬਹੁਤ ਹੀ ਕਿਊਟ ਸੀ। ਮੈਂ ਆਪਣੇ ਉਨ੍ਹਾਂ ਸਾਰਿਆਂ ਦੋਸਤਾਂ ਨਾਲ ਵੈਲੇਨਟਾਈਨ ਡੇਅ ਮਨਾਇਆ ਸੀ, ਜੋ ਮੁੰਬਈ 'ਚ ਮੈਨੂੰ ਮਿਲਣ ਆਉਂਦੀ ਸੀ। ਇਹ ਮੇਰੇ ਲਈ ਹਮੇਸ਼ਾ ਸਪੈਸ਼ਲ ਹੁੰਦਾ ਸੀ ਕਿਉਂਕਿ ਮੈਂ ਆਪਣੇ ਸਪੈਸ਼ਲ ਦੋਸਤਾਂ ਨਾਲ ਮਿਲਵਾਉਂਦਾ ਸੀ ਅਤੇ ਇਸ ਨਾਲ ਮੈਨੂੰ ਬਹੁਤ ਖੁਸ਼ੀ ਮਿਲਦੀ ਸੀ।
ਮ੍ਰਿਣਾਲ ਜੈਨ
♦ 'ਬੰਦਿਨੀ' ਅਤੇ 'ਨਾਗਾਅਰਜੁਨ : ਏਕ ਯੋਧਾ' ਸੀਰੀਅਲਜ਼ 'ਚ ਕੰਮ ਕਰ ਚੁੱਕੇ ਮ੍ਰਿਣਾਲ ਜੈਨ ਦਾ ਕਹਿਣਾ ਹੈ। ਮੇਰੇ ਸਭ ਤੋਂ ਖਾਸ ਵੈਲੇਨਟਾਈਨ ਡੇਅ ਸਪੈਸ਼ਲ ਮੇਰੀ ਪਤਨੀ ਨਾਲ ਰਿਹਾ ਸੀ।
ਹਿਮਾਸ਼ੂ ਮਲਹੋਤਰਾ
♦ 'ਨਚ ਬੱਲੀਏ' ਅਤੇ 'ਖਤਰੋਂ ਕੇ ਖਿਲਾੜੀ' ਵਰਗੇ ਸ਼ੋਅਜ਼ ਦਾ ਹਿੱਸਾ ਵੀ ਬਣ ਗਏ ਅਦਾਕਾਰ ਹਿਮਾਸ਼ੂ ਦੱਸਦੇ ਹਨ, ''10ਵੀਂ ਕਲਾਸ 'ਚ ਪਹਿਲੀ ਪ੍ਰੇਮਿਕਾ ਬਣੀ ਸੀ ਮੇਰਾ ਪਹਿਲਾ ਕ੍ਰਸ਼ ਬਣੀ ਸੀ।

Tags: Rashami DesaiFirst CrushValentine DayTina Duttaਵੈਲੇਨਟਾਈਨ ਡੇਅਇੰਟਰਵਿਊ